ਨਸ਼ਿਆਂ ਦੇ ਵਿਰੁੱਧ ਪਿੰਡ ਮੰਗਵਾਲ ਵਿੱਚ ਕੱਢਿਆ ਗਿਆ ਮਾਰਚ

ਸੰਗਰੂਰ: ਪਿੰਡ ਮੰਗਵਾਲ ਵਿੱਚ ਨੌਜਵਾਨਾਂ ਅਤੇ ਸਾਬਕਾ ਸੈਨਿਕਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਵਿਰੁੱਧ ਮਾਰਚ ਕੀਤਾ, ਜਿਸ ਵਿੱਚ ਲੋਕਾਂ ਨੂੰ ਨਸ਼ੇ ਦੇ ਖਿਲਾਫ ਡਟ ਕੇ ਖੜਨ ਦਾ ਸੁਨੇਹਾ ਦਿੱਤਾ ਗਿਆ। ਇਸ ਤੋਂ ਇਲਾਵਾ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਨਸ਼ਾ ਵੰਡਣ ਵਾਲੇ ਕਿਸੇ ਵੀ ਉਮੀਦਵਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ, ਨਸ਼ਾ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਗਿਆ।
12
ਇਸ ਮੌਕੇ ਯੂਨੀਵਰਸਿਟੀ ਦੇ ਥੀਏਟਰ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਸੰੰਬੰਧ ਵਿੱਚ ਪ੍ਰਭਾਵਸ਼ਾਲੀ ਨੁੱਕੜ ਨਾਟਕ ਖੇਡਿਆ ਗਿਆ, ਅੱਧੇ ਘੰਟੇ ਤੱਕ ਲੋਕ ਬਿਨਾਂ ਹਿੱਲੇ ਨਾਟਕ ਦੇਖਦੇ ਰਹੇ। ਮਾਰਚ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਿੰਡ ਦੇ ਰਾਣੂ ਮਾਣਾ ਦਰਵਾਜੇ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਤੱਕ ਕੀਤਾ ਗਿਆ। ਪਿੰਡ ਦੇ ਲੋਕਾਂ ਨੇ ਨੌਜਵਾਨਾਂ ਵੱਲੋਂ ਕੀਤਾ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਇਹੋ ਜਿਹੇ ਉਪਰਾਲੇ ਕਰਦੇ ਰਹਿਣ ਲਈ ਹੌਂਸਲਾ ਅਫਜਾਈ ਕੀਤੀ ।
17
ਇਸ ਮਾਰਚ ਵਿੱਚ ਮੈਂਬਰ ਸਰਬਜੀਤ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਗ੍ਰੰਥੀ ਰਾਗੀ ਸਭਾ ਦੇ ਪ੍ਰਧਾਨ ਬਾਬਾ ਬਚਿੱਤਰ ਸਿੰਘ, ਸਾਬਕਾ ਸੈਨਿਕ ਗੁਰਮੇਲ ਸਿੰਘ, ਕਰਨੈਲ ਸਿੰਘ, ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ ਦਸਤਾਰ ਅਕੈਡਮੀ, ਪੀਤ ਮੈਂਬਰ, ਨੌਜਵਾਨ ਗੁਰਿੰਦਰ ਸਿੰਘ ਗਿੱਦੀ, ਤੇਜਿੰਦਰ ਸਿੰਘ, ਜੀਤ ਸਿੰਘ, ਚਰਨਜੀਤ ਸਿੰਘ, ਬਾਲ ਕ੍ਰਿਸ਼ਨ, ਜਗਦੀਪ ਸਿੰਘ, ਰਮਨ ਗਰੇਵਾਲ, ਤਰਸੇਮ ਸਿੰਘ ਸੇਮੀ, ਬੱਬੂ ਗਰੇਵਾਲ, ਰਾਹੁਲ ਸ਼ਰਮਾ, ਦਵਿੰਦਰ ਸਿੰਘ ਬਿੰਦਰ, ਹਰਜਿੰਦਰ ਸਿੰਘ, ਨਿਰਭੈ ਸਿੰਘ ਆਦਿ ਪਿੰਡ ਦੇ ਕਈ ਨੌਜਵਾਨ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਗੁਰਿੰਦਰ ਸਿੰਘ ਗਿੱਦੀ
+91 7009913793

Install Punjabi Akhbar App

Install
×