ਨਿਊਯਾਰਕ / ਲੁਧਿਆਣਾ, ਜੁਲਾਈ —ਬੀਤੇ ਦਿਨ ਪੰਜਾਬ ਸਰਕਾਰ ਵੱਲੋ ਸੂਬੇ ਭਰ ਵਿਚ ਨਸ਼ਿਆਂ ਦੇ ਵਿਰੁੱਧ ਛੇੜੀ ਮੁਹਿੰਮ ਦਾ ਅਸਰ ਪੰਜਾਬ ਦੇ ਕੋਨੇ -ਕੋਨੇ ਵਿਚ ਨਜ਼ਰ ਆ ਰਿਹਾ ਹੈ | ਇਸੇ ਲੜੀ ਤਹਿਤ ਜੇਕਰ ਗੱਲ ਕਰੀਏ ਲੁਧਿਆਣਾ ਦੀ ਤੇ ਇਥੇ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋ ਜ਼ਿਲ੍ਹੇ ਦੇ ਹਰ ਇਕ ਪਿੰਡ ਵਿਚ ਜਾ ਕੇ ਨਸ਼ਾ ਕਰਨ ਵਾਲਿਆਂ ਦੀ ਭਾਲ ਕਰਦਿਆਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਭਰਤੀ ਕਰਵਾਇਆ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਏਕੋਨੋਮਿਕ੍ਸ ਐਂਡ ਪਾਲਿਟਿਕਲ ਪਲਾਨਿੰਗ ਸੈੱਲ ਦੇ ਸੁੱਬਾ ਸਕੱਤਰ ਅਮਰ ਗੋਗਨਾ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਹੋਇਆ ਕੀਤਾ | ਉਹਨਾਂ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਨਸ਼ਾ ਵੇਚਣ ਵਾਲਿਆ ਤੇ ਤੁਰੰਤ ਕਾਰਵਾਈ ਕਰਨ | ਇਸ ਮੌਕੇ ਉਹਨਾਂ ਨੇ ਪਿਛਲੀ ਦਿਨੀ ਪੰਜਾਬ ਵਿਚ ਨਸ਼ਿਆਂ ਨਾਲ ਹੋਇਆ ਨੌਜਵਾਨ ਮੋਤਾ ਲਈ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਅੱਜ ਪੰਜਾਬ ਵਿਚ ਜਿਹੜੇ ਵੀ ਨੌਜਵਾਨ ਮਰ ਰਹੇ ਹਨ ਉਹਨਾਂ ਦੀ ਅਸਲੀ ਜਿੰਮੇਵਾਰ ਪਿਛਲੀ ਅਕਾਲੀ ਭਾਜਪਾ ਗਠਬੰਧਨ ਦੀ ਸਰਕਾਰ ਹੈ, ਕਿਉਂਕਿ ਇਸ ਸਰਕਾਰ ਦੇ ਕਾਰਜਕਾਲ ਵਿਚ ਨਸ਼ੇ ਦਾ ਕਾਰੋਬਾਰ ਪੰਜਾਬ ਵਿਚ ਫੈਲਿਆ ਸੀ |