ਆਕਸਬ੍ਰਿਜ ਵਰਲਡ ਸਕੂਲ ਦੇ ਇਕਾਂਤਵਾਸ ਸੈਂਟਰ ‘ਚ ਪਹੁੰਚਾਈਆਂ ਜਰੂਰਤ ਵਾਲੀਆਂ ਵਸਤਾਂ

ਰੋਟਰੀ ਕਲੱਬ ਦੇ ਅਹੁਦੇਦਾਰਾਂ ਨੂੰ ਤਰੱਕੀ ਮਿਲਣ ‘ਤੇ ਕਰਵਾਇਆ ਸਾਦਾ ਸਮਾਗਮ

ਕੋਟਕਪੂਰਾ ( ਫਰੀਦਕੋਟ ) 9 ਮਈ :- ਪ੍ਰਸ਼ਾਸ਼ਨ ਵਲੋਂ ਸਥਾਨਕ ਬਠਿੰਡਾ ਸੜਕ ‘ਤੇ ਸਥਿੱਤ ਆਕਸਬ੍ਰਿਜ ਵਰਲਡ ਸਕੂਲ ਵਿਖੇ ਬਣਾਏ ਗਏ ਇਕਾਂਤਵਾਸ ਸੈਂਟਰ ‘ਚ ਰਹਿ ਰਹੇ ਲੋਕਾਂ ਨੂੰ ਹੌਂਸਲਾ ਦੇਣ ਅਤੇ ਜਰੂਰਤ ਵਾਲਾ ਸਮਾਨ ਮੁਹੱਈਆ ਕਰਵਾਉਣ ਲਈ ਰੋਟਰੀ ਕਲੱਬ ਕੋਟਕਪੂਰਾ ਵਲੋਂ ਇਕ ਸਾਦਾ ਅਰਥਾਤ ਸੰਖੇਪ ਸਮਾਗਮ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਸੰਜੀਵ ਰਾਏ ਸ਼ਰਮਾ ਅਤੇ ਪ੍ਰੋਜੈਕਟ ਇੰਚਾਰਜ ਬਿਪਨ ਦਿਉੜਾ ਨੇ ਦੱਸਿਆ ਕਿ ਇਸ ਮੌਕੇ ਇਕਾਂਤਵਾਸ ਕੀਤੇ ਮਰਦ/ਔਰਤਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡਣ ਦੇ ਨਾਲ-ਨਾਲ ਉਨਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਅਨੇਕਾਂ ਨੁਕਤੇ ਵੀ ਸਮਝਾਏ ਗਏ। ਉਨਾਂ ਦੱਸਿਆ ਕਿ ਕਲੱਬ ਦੇ ਸਕੱਤਰ ਜੈਪਾਲ ਸ਼ਰਮਾ ਨੂੰ ਜਿਲਾ ਗਵਰਨਰ ਅਤੇ ਵਿਜੈ ਅਰੋੜਾ ਨੂੰ ਜਿਲਾ ਮੀਤ ਚੇਅਰਮੈਨ (ਵਾਤਾਵਰਣ) ਨਿਯੁਕਤ ਕਰਨ ‘ਤੇ ਕਲੱਬ ਮੈਂਬਰਾਂ ਨੇ ਜਿੱਥੇ ਉਕਤ ਦੋਨੋਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ, ਉੱਥੇ ਚੰਗੇਰੇ ਭਵਿੱਖ ਅਤੇ ਸਿਹਤ ਤੰਦਰੁਸਤੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕਲੱਬ ਦੇ ਆਗੂਆਂ ਰਣਧੀਰ ਕਟਾਰੀਆ ਅਤੇ ਅਜੈ ਪਾਸੀ ਨੇ ਦੱਸਿਆ ਕਿ ਸ਼ਹਿਰ ਦੇ ਹੋਰ ਵੀ ਕੁਆਰੰਟਾਈਨ ਸੈਂਟਰਾਂ ‘ਚ ਰਹਿ ਰਹੇ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਇਹ ਸਿਲਸਿਲਾ ਭਵਿੱਖ ‘ਚ ਵੀ ਲਗਾਤਾਰ ਜਾਰੀ ਰਹੇਗਾ। ਥਾਣਾ ਸਦਰ ਦੇ ਮੁਖੀ ਅਮਰਜੀਤ ਸਿੰਘ ਸੰਧੂ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਜਿੰਦਰ ਗਿੱਲ, ਬਲਦੇਵ ਸ਼ਰਮਾ ਸਮੇਤ ਸਮੂਹ ਅਹੁਦੇਦਾਰ, ਮੈਂਬਰ ਅਤੇ ਸਕੂਲ ਦਾ ਸਟਾਫ ਵੀ ਹਾਜਰ ਸੀ।
ਸਬੰਧਤ ਤਸਵੀਰ ਵੀ।

Install Punjabi Akhbar App

Install
×