ਟੀਕਾਕਰਨ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਪੱਖੀਆਂ ਵਿਚਕਾਰ ਟਕਰਾਅ

ਬ੍ਰਿਸਬੇਨ -ਇੱਥੇ ਸੂਬਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਮਸਗ੍ਰੇਵ ਪਾਰਕ ਵਿਖੇ ਵੱਡੇ ‘ਪੀਪਲਜ਼ ਰੈਵੋਲਿਊਸ਼ਨ ਸਮਾਗਮ’ ਦੌਰਾਨ ਐਂਟੀ-ਵੈਕਸੀਨ ਇਕੱਠ ਦੇ ਮੱਦੇਨਜ਼ਰ ਵੈਕਸੀਨ ਸਮਰਥਕਾਂ ਨੇ ਰੋਸ ਰੈਲੀ ਕੱਢੀ। ਪੁਲੀਸ ਦੀ ਨਿਗਰਾਨੀ ਵਿੱਚ ਤਕਰੀਬਨ 50 ਟੀਕਾਕਰਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਪਾਰਕ ਦੇ ਪ੍ਰਵੇਸ਼ ਦੁਆਰ ‘ਤੇ ਇਕੱਠੇ ਹੋ ਕੇ ਕਈ ਹਜ਼ਾਰ ਵੈਕਸੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕੀਤਾ ਅਤੇ ਕੋਵਿਡ ਟੀਕੇ ਦੇ ਪੱਖ ‘ਚ ਨਾਅਰੇਬਾਜ਼ੀ ਕੀਤੀ। ਉਹਨਾਂ ਪਾਰਕ ‘ਚ ਇਕੱਠੇ ਹੋਏ ਟੀਕਾਕਰਨ ਵਿਰੋਧੀ ਸਮਰਥਕਾਂ ਨੂੰ ‘ਫਾਸ਼ੀਵਾਦੀ, ਪ੍ਰੋ-ਵੈਕਸ, ਪ੍ਰੋ-ਹੈਲਥ’ ਦੇ ਨਾਅਰਿਆਂ ਨਾਲ ਭੰਡਿਆ। ਟੀਕਾਕਰਨ ਪੱਖੀ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿੱਚੋਂ ਇੱਕ ਪ੍ਰਿਆ ਡੇ ਨੇ ਕਿਹਾ, “ਅਸੀਂ ਜਨਤਕ ਸਿਹਤ ਅਤੇ ਟੀਕਾਕਰਨ ਲਈ ਆਪਣਾ ਸਮਰਥਨ ਦਿਖਾਉਣ ਲਈ ਅਤੇ ਸੱਜੇ-ਪੱਖੀ ਤੱਤਾਂ ਦੁਆਰਾ ਆਯੋਜਿਤ ਇਸ ਵੈਕਸ ਵਿਰੋਧੀ ਵਿਰੋਧ ਦੇ ਵਿਰੁੱਧ ਸਟੈਂਡ ਲੈਣ ਲਈ ਪ੍ਰਦਰਸ਼ਨ ਕਰ ਰਹੇ ਹਾਂ।

ਕਿਉਂਕਿ, ਸੂਬੇ ਦੇ ਜ਼ਿਆਦਾਤਰ ਲੋਕ ਇਹਨਾਂ ਵਿਰੋਧੀਆਂ ਨਾਲ ਸਹਿਮਤ ਨਹੀਂ ਹਨ।” ਉਹਨਾਂ ਹੋਰ ਕਿਹਾ ਕਿ ਐਂਟੀ-ਵੈਕਸ ਵਿਰੋਧ ਪ੍ਰਦਰਸ਼ਨਾਂ ਦੀ ਰਾਜਨੀਤੀ ਸੁਆਰਥੀ ਵਿਅਕਤੀਵਾਦ ਨੂੰ ਦਰਸਾਉਂਦੀ ਹੈ ਅਤੇ ਇਸ ਵਤੀਰੇ ਦਾ ਵਿਰੋਧ ਕਰਨ ਬਣਦਾ ਹੈ। ਦੱਸਣਯੋਗ ਹੈ ਕਿ ਇਹ ਸਮਾਗਮ ਉਸ ਦਿਨ ਆਯੋਜਿਤ ਕੀਤਾ ਗਿਆ ਸੀ ਜਦੋਂ ਨਵੇਂ ਓਮੀਕਰੋਨ ਵੈਰੀਐਟ ਕੇਸਾਂ ਦੇ ਚੱਲਦਿਆਂ ਸੂਬੇ ‘ਚ ਹੋਰ ਪਾਬੰਦੀਆਂ ਦੇ ਨਾਲ ਮਾਸਕ ਫਤਵਾ ਲਾਗੂ ਹੋਇਆ ਹੈ। ਇਸ ਐਂਟੀ ਵੈਕਸੀਨ ਸਮਾਗਮ ‘ਚ ਸਪੀਕਰ ਵੱਲੋਂ ਭੀੜ ਨੂੰ ਵੈਕਸੀਨ ਦੇ ਆਦੇਸ਼ਾਂ ਦੇ ਵਿਰੋਧ ਵਿੱਚ ਦ੍ਰਿੜ ਰਹਿਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਇਹ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਰੱਖੇ ਗਏ ਵੱਖ-ਵੱਖ ਜਨਤਕ ਸਿਹਤ ਉਪਾਵਾਂ ਦੇ ਵਿਰੋਧ ਵਿੱਚ ਦੇਸ਼ ਭਰ ‘ਚ ਆਯੋਜਿਤ ਕੀਤੀ ਗਈ ਰੈਲੀ ਵਿੱਚੋਂ ਇੱਕ ਸੀ।

Install Punjabi Akhbar App

Install
×