ਵੱਧਦੇ ਵਿਆਜ ਦੀ ਦਰਾਂ ਤੇ ਕੀ ਕਿਹਾ ਐਂਥਨੀ ਐਲਬਨੀਜ਼ ਨੇ……?

ਜਦੋਂ ਇੱਕ ਚੋਣ ਸਭਾ ਵਿੱਚ ਵੱਧਦੇ ਵਿਆਜ ਦੀ ਦਰਾਂ ਤੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੂੰ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਕੀ ਕਰਨਗੇ…..?
ਜਵਾਬ ਵਿੱਚ ਐਂਥਨੀ ਐਲਬਨੀਜ਼ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਵਿਆਜ ਦੀਆਂ ਦਰਾਂ ਵਧਣਗੀਆਂ ਅਤੇ ਲੋਕਾਂ ਨੂੰ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਇਹ ਸਭ ਲਈ ਹੀ ਹੋਵੇਗਾ। ਸਰਕਾਰ ਕਿਸੇ ਦੀ ਵੀ ਆਵੇ… ਇਸ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ। ਪਰੰਤੂ ਸਾਡੀ ਸਰਕਾਰ ਜੇਕਰ ਚੁਣੀ ਜਾਂਦੀ ਹੈ ਤਾਂ ਅਸੀਂ ਅਜਿਹੀਆਂ ਨੀਤੀਆਂ ਲਿਆਵਾਂਗੇ ਜਿਸ ਨਾਲ ਕਿ ਕੰਮ ਕਾਜ ਕਰਦੇ ਲੋਕਾਂ ਨੂੰ ਜ਼ਿਆਦਾ ਬਚਤਾਂ ਹੋਣਗੀਆਂ। ਇਸ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਦੇ ਖਰਚਿਆਂ ਨੂੰ ਘੱਟ ਕਰਨਾ, ਬਿਜਲੀ ਦੇ ਬਿਲਾਂ ਵਿੱਚ ਕਮੀ ਕਰਨੀ, ਅਤੇ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਸ਼ਾਮਿਲ ਹਨ ਜਿਸ ਨਾਲ ਕਿ ਜੇਕਰ ਲੋਕਾਂ ਨੂੰ ਵਾਧੂ ਵਿਆਜ ਦੀ ਦਰ ਦੇਣੀ ਵੀ ਪੈਂਦੀ ਹੈ ਤਾਂ ਵੀ ਉਨ੍ਹਾਂ ਦੀ ਜੇਬ੍ਹ ਉਪਰ ਭਾਰ ਨਹੀਂ ਪਵੇਗਾ ਅਤੇ ਖਰਚਿਆਂ ਆਦਿ ਦਾ ਸੰਤੁਲਨ ਬਣਿਆ ਰਹੇਗਾ।
ਉਨ੍ਹਾਂ ਇਹ ਵੀ ਦੁਹਰਾਇਆ ਕਿ ਸਾਲ 2025 ਤੱਕ ਲੋਕਾਂ ਦੇ ਬਿਜਲੀ ਦੇ ਬਿਲਾਂ ਆਦਿ ਵਿੱਚ ਪ੍ਰਤੀ ਸਾਲ 275 ਡਾਲਰ ਤੱਕ ਦੀ ਕਮੀ ਆਵੇਗੀ ਅਤੇ ਉਹ ਅਜਿਹੀਆਂ ਸਕੀਮਾਂ ਨੂੰ ਪ੍ਰਮਾਣਿਕ ਤੌਰ ਤੇ ਲਾਗੂ ਕਰਨ ਦੇ ਐਲਾਨ ਵੀ ਜਨਤਕ ਤੌਰ ਤੇ ਕਰ ਰਹੇ ਹਨ।

Install Punjabi Akhbar App

Install
×