ਹਾਲ ਹੀ ਵਿੱਚ ਹੋਈ ਘਟਨਾ ਜਿਸ ਵਿੱਚ ਦੇਖਣ ਨੂੰ ਮਿਲਿਆ ਕਿ ਚੀਨੀ ਰਾਕਟਾਂ ਨੇ ਦੱਖਣੀ ਚੀਨੀ ਸਮੁੰਦਰੀ ਖੇਤਰ ਵਿੱਚ ਆਸਟ੍ਰੇਲੀਆਈ ਜੈਟ ਵਿਮਾਨ ਦੀ ਘੇਰਾ ਬੰਦੀ ਕਰਨ ਦੀ ਕੋਸ਼ਿਸ਼ ਕੀਤੀ, ਨੂੰ ਆੜੇ ਹੱਥੀਂ ਲੈਂਦਿਆਂ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਚੀਨ ਨੂੰ ਆਪਣੀਆਂ ਹੱਦਾਂ ਪਾਰ ਨਹੀਂ ਕਰਨੀਆਂ ਚਾਹੀਦੀਆਂ। ਜੋ ਕੁੱਝ ਵੀ ਹੋਇਆ ਹੈ ਉਹ ਜ਼ਾਹਿਰ ਕਰਦਾ ਹੈ ਕਿ ਚੀਨ ਗਲਤ ਮਨਸੂਬੇ ਘੜ ਰਿਹਾ ਹੈ ਅਤੇ ਇਸ ਵਾਸਤੇ ਚੀਨ ਨੂੰ ਹਰ ਤਰਫ਼ੋਂ ਨਕਸਾਨ ਉਠਾਉਣਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਵਿਮਾਨ ਤਾਂ ਆਪਣੇ ਰੁਟੀਨ ਵਿੱਚ ਸੀ ਅਤੇ ਚੀਨ ਨੇ ਆਪਣੇ ਲੜਾਕੂ ਜਹਾਜ਼ਾਂ ਰਾਹੀਂ ਨਾ ਸਿਰਫ ਆਸਟ੍ਰੇਲੀਆਈ ਵਿਮਾਨ ਦਾ ਪਿੱਛਾ ਕਿੱਤਾ ਸਗੋਂ ਉਸਨੂੰ ਘੇਰਨ ਅਤੇ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਗਤੀਵਿਧੀਆਂ ਤੋਂ ਕਿ ਚੀਨ ਨੂੰ ਬਾਜ਼ ਆਉਣਾ ਚਾਹੀਦਾ ਹੈ।
ਉਧਰ ਚੀਨ ਦੇ ਬੁਲਾਰੇ ਜ੍ਹਾਓ ਲਿਜੀਯਾਨ ਨੇ ਇਸ ਗੱਲ ਦਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਆਸਟ੍ਰੇਲੀਆਈ ਵਿਮਾਨ ਜ਼ਬਰਦਸਤੀ ਚੀਨੀ ਹੱਦਾਂ ਵਿੱਚ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਕਿ ਚੀਨੀ ਲੜਾਕੂ ਜਹਾਜ਼ਾਂ ਨੇ ਨਾਕਾਮ ਕਰ ਦਿੱਤਾ ਹੈ।
ਮਾਮਲਾ ਹੋਰ ਵੀ ਵਿਵਾਦਿਤ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਦੋਹਾਂ ਤਰਫ਼ਾਂ ਦੀ ਬਹਿਸ, ਤੂਲ ਫੜਨ ਲੱਗੀ ਹੈ।