ਪ੍ਰਧਾਨ ਮੰਤਰੀ ਐਲਬਨੀਜ਼ ਨੂੰ ਯੂਕਰੇਨ ਤੋਂ ਮਿਲਣੀ ਵਾਸਤੇ ਬੁਲਾਵਾ

ਬੇਸ਼ੱਕ ਯੂਕਰੇਨ ਅਤੇ ਰੂਸ ਵਿੱਚ ਮਾਰੂ ਜੰਗ ਜਾਰੀ ਹੈ ਅਤੇ ਹਾਲੇ ਇਸ ਦੇ ਖ਼ਤਮ ਹੋਣ ਦੇ ਆਸਾਰ ਵੀ ਦਿਖਾਈ ਨਹੀਂ ਦੇ ਰਹੇ ਹਨ ਪਰੰਤੂ, ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜੈਲੈਂਸਕੀ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਯੂਕਰੇਨ ਦੀ ਰਾਜਧਾਨੀ -ਕਾਈਵ, ਆਉਣ ਦਾ ਸੱਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਐਲਬਨੀਜ਼, ਇਸੇ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਨਾਟੋ ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਹਨ ਜਿੱਥੇ ਕਿ ਯੂਕਰੇਨ ਵਿਚਲੀ ਲੜਾਈ ਬਾਰੇ ਹੀ ਚਰਚਾ, ਮੁੱਖ ਮੁੱਦਾ ਹੈ।
ਹਾਲੇ ਤੱਕ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਨਿਯੋਤੇ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ, ਇਸ ਬਾਰੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×