ਚੋਣ ਜਿੱਤਣ ਤੇ ਹੋਵੇਗਾ ਮਜ਼ਦੂਰੀ ਵਿੱਚ ਵਾਧਾ -ਐਂਥਨੀ ਐਲਬਨੀਜ਼

ਵਿਰੋਧੀ ਧਿਰ ਦੇ ਨੇਤਾ -ਐਂਥਨੀ ਐਲਬਨੀਜ਼, ਆਪਣੇ ਚੋਣ ਪ੍ਰਚਾਰ ਦੌਰਾਨ, ਹੁਣ ਮਜ਼ਦੂਰਾਂ ਦੇ ਹੱਕ ਵਿੱਚ ਉਤਰੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਬੇਸ਼ੱਕ ਇਸ ਸਮੇਂ ਮੁੱਦਰਾ ਸਫੀਤੀ ਦਰ ਜੋ ਕਿ ਮੌਜੂਦਾ ਸਮੇਂ ਵਿੱਚ 5.1 ਹੈ, ਦੇ ਚਲਦਿਆਂ ਵੀ ਉਹ ਮਜ਼ਦੂਰਾਂ ਦੀ ਘੱਟੋ ਘੱਟ ਮਜ਼ਦੂਰੀ ਦੀ ਦਰ ਵਧਾਏ ਜਾਣ ਦੇ ਪੂਰਨ ਹੱਕ ਵਿੱਚ ਹਨ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉ਼ਂਦੀ ਹੈ ਤਾਂ ਉਹ ਮਜ਼ਦੂਰੀ ਵਧਾਉਣਗੇ।
ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੇ ਉਨ੍ਹਾਂ ਦੀ ਲੇਬਰ ਪਾਰਟੀ -ਫੇਅਰ ਵਰਕ ਕਮਿਸ਼ਨ ਕੋਲ ਆਪਣਾ ਪੱਖ ਪੇਸ਼ ਕਰੇਗੀ ਅਤੇ ਜਿਊਣ ਦੀਆਂ ਸਹੂਲਤਾਂ ਅਤੇ ਕੀਮਤ (cost of living) ਦੇ ਆਧਾਰ ਤੇ ਹੀ ਘੱਟੋ ਘੱਟ ਮਜ਼ਦੂਰੀ ਦੀ ਦਰ ਵਿੱਚ ਇਜ਼ਾਫ਼ਾ ਕਰੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਮੇਂ ਵਿੱਚ ਕਮਿਸ਼ਨ ਨੇ 2.5% ਦਾ ਇਜ਼ਾਫ਼ਾ ਕੀਤਾ ਸੀ ਅਤੇ ਇਹ ਇਜ਼ਾਫ਼ਾ ਵੀ ਉਦੋਂ ਕੀਤਾ ਸੀ ਜਦੋਂ ਮੁਦਰਾ ਸਫੀਤੀ ਦੀ ਦਰ 1.1% ਸੀ।
ਉਧਰ ਮੋਰੀਸਨ ਸਰਕਾਰ ਨੇ ਐਂਥਨੀ ਐਲਬਨੀਜ਼ ਉਪਰ ਇਲਜ਼ਾਮ ਲਗਾਏ ਹਨ ਕਿ ਉਹ ਬਿਨ੍ਹਾਂ ਵਜਾਹ ਹੀ ਕਮਿਸ਼ਨ ਦੇ ਕੰਮਾਂ ਵਿੱਚ ਦਖ਼ਲ-ਅੰਦਾਜ਼ੀ ਕਰ ਰਹੇ ਹਨ ਜੋ ਕਿ ਵਾਜਿਬ ਨਹੀਂ ਹੈ।
ਹਾਲ ਦੀ ਘੜੀ ਉਦਿਯੋਗ ਜਗਤ ਨੇ ਮਜ਼ਦੂਰੀ ਵਿੱਚ 3% ਦੇ ਇਜ਼ਾਫ਼ੇ ਦੀ ਗੱਲ ਮੰਨੀ ਹੋਈ ਹੈ।

Install Punjabi Akhbar App

Install
×