ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੀ ਡੋਨਾਲਰ ਟਰੰਪ ਲਈ ਚੁੱਪੀ ਸਮੁੱਚੇ ਸੰਸਾਰ ਅੰਦਰ ਮਾੜਾ ਸੰਦੇਸ਼ -ਐਨਥਨੀ ਐਲਬਨੀਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਨੇਤਾ ਐਨਥਨੀ ਐਲਬਨੀਜ਼ ਨੇ ਪੱਛਮੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜਦੋਂ ਸਮੱਚਾ ਸੰਸਾਰ ਹੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਨ ਲੱਗੇ ਹਨ ਤਾਂ ਇਸ ਸਮੇਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸ੍ਰੀ ਸਕਾਟ ਮੋਰੀਸਨ ਵੱਲੋਂ ਸਾਧੀ ਗਈ ਚੁੱਪੀ, ਸਮੁੱਚੇ ਸੰਸਾਰ ਅੰਦਰ ਵਧੀਆ ਪ੍ਰਭਾਵ ਨਹੀਂ ਦੇ ਰਹੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਇਸ ਵਾਸਤੇ ਆਲੋਚਨ ਦਾ ਕੇਂਦਰ ਬਣਨ ਲੱਗੇ ਹਨ ਕਿਉਂਕਿ ਹਾਰ ਤਰਫੋਂ ਕਈ ਤਰ੍ਹਾਂ ਦੇ ਪ੍ਰਸ਼ਨ ਉਠਣੇ ਸ਼ੁਰੂ ਹੋ ਚੁਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ 6 ਜਨਵਰੀ ਦਾ ਕਾਲਾ ਦਿਹਾੜਾ ਦਰਜ ਹੋ ਚੁਕਿਆ ਹੈ ਅਤੇ ਅਮਰੀਕਾ ਵਰਗੀ ਮਹਾਂ ਸ਼ਕਤੀ ਦੇ ਸੰਸਦ ਉਪਰ ਹੋਏ ਹਮਲੇ ਪ੍ਰਤੀ ਜ਼ਿੰਮੇਵਾਰ ਸਿਰਫ ਅਤੇ ਸਿਰਫ ਉਥੋਂ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਹਨ ਅਤੇ ਇਸ ਵਾਸਤੇ ਉਨ੍ਹਾਂ ਉਪਰ ਮਹਾਵਿਯੋਗ ਵੀ ਲਗਾਇਆ ਗਿਆ ਹੈ ਪਰੰਤੂ ਅਜਿਹੇ ਸਮੇਂ ਵਿੱਚ ਵੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਚੁੱਪ ਰਹਿ ਕੇ ਆਖਿਰ ਦੇਸ਼ ਅਤੇ ਦੁਨੀਆਂ ਨੂੰ ਸਮਝਾਉਣਾ ਕੀ ਚਾਹੁੰਦੇ ਹਨ….? ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਇਦ ਇਸ ਵਾਸਤੇ ਆਪਣੇ ਨਿਜੀ ਰਾਜਨੀਤਿਕ ਸਬੰਧਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ ਜੋ ਕਿ ਦੇਸ਼ ਅਤੇ ਸਮਾਜ ਪ੍ਰਤੀ ਕਦੇ ਵੀ ਹਿੱਤਕਾਰੀ ਨਹੀਂ ਹੋ ਸਕਦਾ। ਇਸ ਤੋਂ ਤਾਂ ਸਾਫ ਇਹੀ ਜ਼ਾਹਿਰ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਟਰੰਪ ਦੀਆਂ ਨੀਤੀਆਂ ਨੂੰ ਹੀ ‘ਫਾਲੋ’ ਕਰਦੇ ਹਨ ਅਤੇ ਅਜਿਹੀਆਂ ਨੀਤੀਆਂ ਰਾਹੀਂ ਹੀ ਆਸਟ੍ਰੇਲੀਆ ਅੰਦਰ ਵੀ ਰਾਜਨੀਤੀ ਚਲਾ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਅਮਰੀਕਾ ਦੀ ਸਰਕਾਰ ਬਦਲ ਚੁਕੀ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਆਸਟ੍ਰੇਲੀਆ ਅਤੇ ਅਮਰੀਕੀ ਰਿਸ਼ਤਿਆਂ ਦੇ ਨਾਲ ਨਾਲ ਅੰਤਰ-ਰਾਸ਼ਟਰੀ ਰਿਸ਼ਤਿਆਂ ਅੰਦਰ ਵੀ ਕਾਫੀ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ।

Welcome to Punjabi Akhbar

Install Punjabi Akhbar
×