ਅੰਸ਼ਦੀਪ ਸਿੰਘ ਭਾਟੀਆ ਡੋਨਲਡ ਟਰੰਪ ਦੀ ਸੁਰੱਖਿਆ ਚ’ ਤੈਨਾਤ ਗਾਰਡ ਦਸਤੇ ਚ’ ਸ਼ਾਮਿਲ ਕੀਤਾ

IMG_3161

ਨਿਊਯਾਰਕ,9 ਸਤੰਬਰ —ਭਾਰਤੀ ਮੂਲ ਦੇ ਕਾਨਪੁਰ ਉੱਤਰ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲੇ ਇਕ ਸਿੱਖ ਪਰਿਵਾਰ ਦੇ ਵਿਅਕਤੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਦਸਤੇ ਚ’ ਅਹਿਮ ਸਥਾਨ ਪਾ ਕੇ ਸਿੱਖਾਂ ਦਾ ਮਾਣ ਵਧਾਇਆ ਹੈ,ਜਿਸ ਦਾ ਨਾਂ ਅੰਸ਼ਦੀਪ ਸਿੰਘ ਭਾਟੀਆ ਹੈ। ਅੰਸ਼ਦੀਪ ਸਿੰਘ ਦਾ ਪਰਿਵਾਰ1984 ਚ’ ਕਾਨਪੁਰ ਯੂ.ਪੀ ਵਿਖੇਂ ਦੰਗਿਆਂ ਦਾ ਸ਼ਿਕਾਰ ਹੋ ਗਿਆ ਸੀ। ਅਤੇ ਉਹ ਲੁਧਿਆਣਾ ਵਿਖੇਂ ਆ ਕੇ ਰਹਿਣ ਲੱਗ ਪਏ ਸਨ ਅਤੇ ਉੱਥੋਂ ਉਹ ਅਮਰੀਕਾ ਦੇ ਸੂਬੇ ਨਿਊਯਾਰਕ ਆ ਕੇ ਵੱਸ ਗਏ ਪਰਿਵਾਰ ਵੱਲੋਂ ਮਿਹਨਤ ਮੁਸ਼ਕਤ ਕਰਨ ਤੋਂ ਬਾਅਦ   ਅੰਸ਼ਦੀਪ ਸਿੰਘ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕਰਕੇ ਬੀਤੇ ਹਫ਼ਤੇ ਇਸ ਮੁਕਾਮ ਤੇ ਪਹੁੰਚਿਆ ਅੰਸ਼ਦੀਪ ਸਿੰਘ ਭਾਟੀਆ ਅਨੁਸਾਰ ਉਸ ਨੇ ਡੋਨਲਡ ਟਰੰਪ ਦੀ ਸੁਰੱਖਿਆ ਗਾਰਡ ਚ’ ਸ਼ਾਮਿਲ ਹੋਣ ਬਾਰੇ ਸੋਚਿਆ ਸੀ ਪ੍ਰੰਤੂ ਉਸ ਦੇ ਲਈ ਇਕ ਬਹੁਤ ਵੱੜੀ ਸਮੱਸਿਆ ਵੀ ਸੀ ਕਿਉਂਕਿ ਉਹ ਇਕ ਸਿੱਖ ਸੀ ਅਤੇ ਉਸ ਨੂੰ ਬਹੁਤ ਪੇਸ਼ਾਨੀ ਦਾ ਸਾਹਮਣਾ ਕਰਨਾ ਪਿਆਂ ਅਤੇ ਨਾਲ ਹੀ ਉਸ ਦੀ ਤੈਨਾਤੀ ਨੂੰ ਲੈ ਕੇ ਕੁਝ ਸ਼ਰਤਾਂ ਵੀ ਰੱਖਿਆਂ ਗਈਆਂ ਸਨ।

ਅੰਸ਼ਦੀਪ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਇਕ ਲੰਬੀ ਲੜਾਈ ਮਗਰੋਂ ਉਸ ਨੂੰ ਇਹ ਸਫਲਤਾ ਮਿਲੀ ਅਤੇ ਪਿਛਲੇ ਹਫ਼ਤੇ ਰਾਸ਼ਟਰਪਤੀ ਦੀ ਸੁਰੱਖਿਆ ਗਾਰਡ ਚ’ ਸ਼ਾਮਿਲ ਹੋਣ ਤੋਂ ਪਹਿਲਾ ਉਸ ਨੇ ਪੂਰੀ ਟਰੇਨਿੰਗ ਲਈ ਅਤੇ ਟਰੇਨਿੰਗ ਲੈਣ ਤੋਂ ਬਾਅਦ ਪਿਛਲੇ ਹਫ਼ਤੇ ਇਕ ਸਮਾਰੋਹ ਚ ’ ਉਸ ਨੂੰ ਸੁਰੱਖਿਆ ਦੇ ਤੈਨਾਤ ਦਸਤੇ ਚ’ ਉਸ ਨੂੰ ਸ਼ਾਮਿਲ ਕਰ ਲਿਆ ।ਅਤੇ ਨਾਲ ਹੀ ਸਿੱਖੀ ਦੀ ਪਹਿਚਾਣ ਲਈ ਪੂਰੀ ਸ਼ਨਾਖ਼ਤ ਦੇ ਨਾਲ ਨੋਕਰੀ ਕਰ ਰਿਹਾ ਹੈ। ਜੋ ਪੂਰੇ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ।

Welcome to Punjabi Akhbar

Install Punjabi Akhbar
×