ਸਿਡਨੀ ਮੈਟਰੋ ਨਾਲ ਸਬੰਧਤ ਇੱਕ ਹੋਰ ਮੀਲ-ਪੱਥਰ ਸਥਾਪਤ

ਜਨਤਕ ਥਾਵਾਂ ਅਤੇ ਪਲਾਨਿੰਗ ਮੰਤਰੀ ਰੋਰ ਸਟੋਕਸ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਿਡਨੀ ਮੈਟਰੋ ਦੇ ਚੱਲ ਰਹੇ ਪ੍ਰਾਜੈਕਟ ਦੇ ਨਾਲ ਨਾਲ ਹੁਣ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਹੋਰ 39 ਮੰਜ਼ਿਲਾ ਇਮਾਰਤ (ਪਿਟ ਸਟ੍ਰੀਟ ਨਾਰਥ) ਵਿਖੇ ਇੱਕ ਕਮਰਸ਼ਿਅਲ ਆਫਿਸ ਟਾਵਰ ਦੇ ਤੌਰ ਤੇ ਤਿਆਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਹਰ ਤਰ੍ਹਾਂ ਦੇ ਦਫ਼ਤਰ, ਦੁਕਾਨਾਂ ਅਤੇ ਸੰਸਾਰ ਪੱਧਰ ਦੇ ਜਨਤਕ ਟ੍ਰਾਂਸਪੋਰਟੇਸ਼ਨ ਨਾਲ ਜੁੜਿਆ ਹੋਵੇਗਾ। ਇਸ ਇਜਾਜ਼ਤ ਦੇ ਨਾਲ ਹੀ 620 ਉਸਰੀ ਦੇ ਰੌਜ਼ਗਾਰ ਅਤੇ ਇਸ ਇਮਾਰਤ ਦੇ ਬਣ ਜਾਣ ਤੋਂ ਬਾਅਦ ਇਸ ਵਿੱਚ 4,000 ਤੋਂ ਵੀ ਜ਼ਿਆਦਾ ਦੇ ਆਪ੍ਰੇਸ਼ਨਲ ਰੌਜ਼ਗਾਰ ਮੁਹੱਈਆ ਕਰਵਾਏ ਜਾ ਸਕਣਗੇ। ਇਸ ਇਮਾਰਤ ਵਿੱਚ 55,000 ਵਰਗ ਮੀਟਰ ਦੀ ਥਾਂ ਹੋਵੇਗੀ ਅਤੇ ਇਸ ਵਿੱਚ ਹਰ ਤਰ੍ਹਾਂ ਦੇ ਕਮਰਸ਼ੀਅਲ ਅਤੇ ਰਿਟੇਲ ਦੀਆਂ ਸਹੂਲਤਾਂ ਹੋਣਗੀਆਂ ਅਤੇ ਇਸ ਨਾਲ ਨਵੇਂ ਰੌਜ਼ਗਾਰ ਅਤੇ ਨਵੀਆਂ ਥਾਵਾਂ -ਆਫਿਸ ਕਾਮਿਆਂ, ਹੋਰ ਕੰਮ-ਧੰਦੇ ਕਰਨ ਵਾਲਿਆਂ, ਸੈਲਾਨੀਆਂ ਅਤੇ ਸੀ.ਬੀ.ਡੀ ਦੇ ਰਿਹਾਇਸ਼ੀਆਂ ਵਾਸਤੇ ਉਪਲੱਭਧ ਹੋਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਕਰੋਨਾ ਦੀ ਮਾਰ ਵਿੱਚ ਗੁਜ਼ਾਰਨ ਤੋਂ ਬਾਅਦ ਜੋ ਆਰਥਿਕ ਤੌਰ ਤੇ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਹੈ, ਸਰਕਾਰ ਦੇ ਅਜਿਹੇ ਕਾਰਜਾਂ ਨਾਲ ਇਨ੍ਹਾਂ ਮੰਦੀਆਂ ਵਿੱਚੋਂ ਨਿਕਲਣ ਵਿੱਚ ਸਰਕਾਰ ਦੇ ਅਜਿਹੇ ਉਦਮ ਹੀ ਕੰਮ ਆ ਰਹੇ ਹਨ ਅਤੇ ਇਸ ਨਾਲ ਰਾਜ ਦੀ ਅਰਥ ਵਿਵਸਥਾ ਨੂੰ ਵੀ ਉਭਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਿਡਨੀ ਮੈਟਰੋ ਪ੍ਰਾਜੈਕਟ ਰਾਹੀਂ ਜਿੰਨਾ ਜ਼ਮੀਨ ਦੇ ਅੰਦਰ ਕੰਮ ਹੋ ਰਿਹਾ ਹੈ ਉਨਾ ਹੀ ਜ਼ਮੀਨ ਦੇ ਉਪਰ ਵੀ ਹੋ ਰਿਹਾ ਹੈ ਕਿਉਂਕਿ ਗਗਨ ਚੁੰਭੀ ਅਜਿਹੀਆਂ ਕਮਰਸ਼ਿਅਲ ਇਮਾਰਤਾਂ ਰਾਹੀਂ ਹਰ ਕਿਸੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਫਾਇਦਾ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਪ੍ਰਾਜੈਕਟ ਤਹਿਤ 66 ਕਿਲੋ ਮੀਟਰ ਦੀਆਂ ਰੇਲਵੇਅ ਲਾਈਨਾਂ ਉਪਰ 31 ਸਟੇਸ਼ਨ ਉਸਾਰੇ ਜਾ ਰਹੇ ਹਨ ਅਤੇ ਮੈਟਰੋ ਰੇਲ ਰਹੀਂ ਰੌਜ਼ ਹਿਲ ਤੋਂ ਬੈਂਕਸਟਾਊਨ ਨੂੰ ਵਾਇਆ ਸਿਡਨੀ ਸੀ.ਬੀ.ਡੀ. ਜੋੜਿਆ ਜਾ ਰਿਹਾ ਹੈ।

Install Punjabi Akhbar App

Install
×