ਆਸਟ੍ਰੇਲੀਆ ਅੰਦਰ ਇੱਕ ਹੋਰ ‘ਬਲੱਡ ਕਾਲਾਟਿੰਗ’ ਦਾ ਮਾਮਲਾ ਜੁੜ ਰਿਹਾ ਐਸਟ੍ਰਾਜੈਨੈਕਾ ਦੇ ਨਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦ ਵੈਕਸੀਨ ਸੇਫਟੀ ਇਨਵੈਸਟੀਗੇਸ਼ਨ ਗਰੁੱਪ, ਜੋ ਕਿ ਥਰੈਪਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਦਾ ਸਲਾਹਕਾਰ ਹੈ, ਨੇ, ਅੱਜ ਤੜਕੇ ਸਵੇਰੇ ਦੇਸ਼ ਅੰਦਰ ਇੱਕ ਹੋਰ ‘ਬਲੱਡ ਕਾਲਾਟਿੰਗ’ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਦਾ ਮਾਮਲਾ ਵੀ ਐਸਟ੍ਰਾਜੈਨੇਕਾ ਦੇ ਨਾਲ ਹੀ ਜੁੜਦਾ ਦਿਖਾਈ ਦੇ ਰਿਹਾ ਹੈ। ਪੱਛਮੀ ਆਸਟ੍ਰੇਲੀਆ ਅੰਦਰ, ਇੱਕ 40 ਸਾਲਾਂ ਦੀ ਮਹਿਲਾ, ਜਿਸਨੂੰ ਕਿ ਐਸਟ੍ਰਾਜੈਨੈਕਾ ਦੀ ਡੋਜ਼ ਦਿੱਤੀ ਗਈ ਸੀ, ਦੇ ਸਰੀਰ ਵਿੱਚ ਬਲੱਡ ਕਾਲਾਟਿੰਗ ਦਾ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
ਉਕਤ ਮਾਮਲਾ ਦੇਸ਼ ਅੰਦਰ ਦੂਸਰਾ ਹੈ ਅਤੇ ਇਸ ਤੋਂ ਪਹਿਲਾਂ, ਪਿੱਛਲੇ ਮਹੀਨੇ, ਮੈਲਬੋਰਨ ਦੇ ਇੱਕ 44 ਸਾਲਾਂ ਦੇ ਵਿਅਕਤੀ ਨੂੰ ਉਕਤ ਦਵਾਈ ਦੇਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਵੀ ਬਲੱਡ ਕਲਾਟਿੰਗ ਹੋਈ ਸੀ। ਉਕਤ ਵਿਅਕਤੀ ਹਾਲੇ ਵੀ ਹਸਪਤਾਲ ਅੰਦਰ ਭਰਤੀ ਹੈ ਅਤੇ ਉਸਦੀ ਸਥਿਤੀ ਹਾਲ ਦੀ ਘੜੀ ਸਥਿਰ ਬਣੀ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਅਤੇ ਹੋਰ ਯੁਰਪੀ ਦੇਸ਼ਾਂ ਵਿੱਚ ਅਜਿਹੇ ਮਾਮਲੇ ਆਏ ਹਨ ਅਤੇ ਉਥੋਂ ਦੇ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਅਜਿਹਾ ਐਸਟ੍ਰਾਜੈਨੇਕਾ ਕਾਰਨ ਹੀ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅੰਦਰ ਇਸ ਸਮੇਂ 700,000 ਲੋਕਾਂ ਨੂੰ ਐਸਟ੍ਰਾਜੈਨੈਕਾ ਦੀ ਦਵਾਈ ਦਿੱਤੀ ਗਈ ਹੈ ਅਤੇ ਮਹਿਜ਼ 2 ਲੋਕਾਂ ਵਿੱਚ ਉਕਤ ਬਲੱਡ ਕਲਾਟਿੰਗ ਦਾ ਮਾਮਲਾ ਪਾਇਆ ਗਿਆ ਹੈ ਅਤੇ ਇਸ ਤਾ ਮਤਲਭ ਹੈ ਕਿ 350,000 ਪ੍ਰਤੀ ਇੱਕ ਵਿਅਕਤੀ ਨੂੰ ਅਜਿਹਾ ਹੋ ਰਿਹਾ ਹੈ। ਬ੍ਰਿਟੇਨ ਅੰਦਰ ਅਜਿਹਾ ਮਾਮਲੇ 250,000 ਵਿੱਚੋਂ ਇੱਕ ਵਿਅਕਤੀ ਦਾ ਸਾਹਮਣੇ ਆਇਆ ਹੈ।
ਜਿਨ੍ਹਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਦਵਾਈ ਦਿੱਤੀ ਗਈ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨਾ੍ਹਂ ਨੂੰ -ਸਿਰ ਦੁੱਖਣਾ, ਘੱਟ ਨਜ਼ਰ ਆਉਣਾ ਅਤੇ ਜਾਂ ਫੇਰ ਧੁੰਦਲਾ ਦਿਖਾਈ ਦੇਣਾ, ਸਾਹ ਵਿੱਚ ਤਕਲੀਫ਼, ਛਾਤੀ ਵਿੱਚ ਦਰਦ, ਲੱਤਾਂ ਵਿੱਚ ਸੋਜਾ, ਅਤੇ ਜਾਂ ਫੇਰ ਪੇਟ ਵਿੱਚ ਦਰਦ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨ। ਜੇਕਰ ਐਸਟ੍ਰਾਜੈਨੈਕਾ ਦਾ ਟੀਕਾ ਲਗਾਵਾਉਣ ਤੋਂ ਬਾਅਦ ਚਮੜੀ ਉਪਰ ਚੋਟ ਵਰਗੇ ਨਿਸ਼ਾਨ ਬਣਨ ਅਤੇ ਜਾਂ ਫੇਰ ਟੀਕੇ ਵਾਲੀ ਥਾਂ ਉਪਰ ਗੋਲ ਗੋਲ ਧੱਬੇ (ਬਹੁਤ ਛੋਟੇ ਛੋਟੇ ਪਿੰਨ ਪੁਆਇੰਟ ਵਰਗੇ) ਦਿਖਾਈ ਦੇਣ ਤਾਂ ਵੀ ਅਜਿਹੇ ਹੀ ਲੱਛਣ ਹੋ ਸਕਦੇ ਹਨ।

Install Punjabi Akhbar App

Install
×