ਅਮਰੀਕਾ ਦੇ ਕੈਲੀਫੋਰਨੀਆ ਸੂਬੇ ਚ’ ਇਕ ਹੋਰ ਸਿੱਖ ਬਜ਼ੁਰਗ ਤੇ ਹੋਇਆਂ ਨਸਲੀ ਹਮਲਾ 

IMG_2521
ਨਿਊਯਾਰਕ, 8 ਅਗਸਤ —ਪਿਛਲੇ ਹਫਤੇ ਕੈਲੀਫੋਰਨੀਆ ਚ’ ਟਰਲਕ ਨਿਵਾਸੀ ਪੰਜਾਬੀ ਸਿੱਖ ਸੁਰਜੀਤ ਸਿੰਘ ਮੱਲ੍ਹੀ ਤੇ ਹੋਏ ਨਸਲੀ ਹਮਲੇ ਤੋਂ ਬਾਅਦ ਲੰਘੇ ਦਿਨ ਕੈਲੀਫੋਰਨੀਆਂ ਸੂਬੇ ਵਿਖੇ ਦੂਸਰੀ ਘਟਨਾਂ ਮੈਨਟੀਕਾ ਸ਼ਹਿਰ ਦੇ ਕਮਿਉਂੂਨਟੀ ਪਾਰਕ ਵਿੱਚ ਵਾਪਰੀ ਜਿੱਥੇ ਸ. ਸਹਿਬ ਸਿੰਘ ਨੱਤ (71) ਸਵੇਰੇ 6 ਕੁ ਵਜੇ ਦੇ ਕਰੀਬ ਰੋਜ਼ਾਨਾ ਦੀ ਤਰਾਂ ਸੈਰ ਕਰ ਰਹੇ ਸਨ ਕਿ ਦੋ ਨਫ਼ਰਤ ਦੇ ਭਰੇ ਨੋਜਵਾਨਾਂ ਨੇ ਲੱਤਾਂ ਮੁੱਕੀਆਂ ਨਾਲ ਸਹਿਬ ਸਿੰਘ ਨੂੰ ਕੁੱਟਿਆ ਅਤੇ ਲੁੱਟਿਆ ਅਤੇ ਪਿਸਟਲ ਵੀ ਹਵਾ ਵਿੱਚ ਲਹਿਰਾਇਆ। ਹਿੱਟ ਸੀਮਿੰਟ ਸਟ੍ਰੀਟ ਤੇ ਲੱਗੇ ਕੈਮਰਿਆਂ ਚ’ ਇਹ ਸਾਰੀ ਘਟਨਾ ਕੈਦ ਹੋ ਗਈ ਕਿ ਨਫ਼ਰਤ ਨਾਲ ਭਰੇ ਦੋ ਨੋਜਵਾਨਾਂ ਨੇ ਬੜੀ ਬੇਰਹਿਮੀ ਨਾਲ ਸੈਰ ਕਰਦੇ ਹੋਏ ਪੀੜਤ ਬਜ਼ੁਰਗ ਦੀ ਮਾਰ ਕੁਟਾਈ ਕਰਦੇ ਹੋਏ। ਸਥਾਨਕ ਪੁਲਿਸ ਇਹਨਾਂ ਮੁਜਰਮਾਂ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ। ਅਤੇ ਕੈਲੀਫੋਰਨੀਆ ਚ’ ਇਹ ਦੂਜੇ ਹਫ਼ਤੇ ਚ’ ਹੇਟ ਅਤੇ ਕ੍ਰਾਇਮ ਦੀ ਦੂਸਰੀ ਘਿਨਾਉਣੀ ਦਰਿੰਦਗੀ ਵਾਲੀ ਦੂਸਰੀ ਘਟਨਾ ਹੈ। ਡਾ: ਰਾਜਵੰਤ ਸਿੰਘ ਚੇਅਰਮੈਨ ਅਤੇ ਫਾਉਂਡਰ ਆਫ਼ ਨੈਸਨਲ਼ ਸਿੱਖ ਕੰਪੈਂਨ ਯੂ.ਐਸ.ਏ ਨੇ ਇਸ ਨਸ਼ਲੀ ਘਿਨਾਉਣੀ ਘਟਨਾ ਦੀ ਸਖ਼ਤ ਪੁਰ-ਜ਼ੋਰ  ਸ਼ਬਦਾਂ ਨਿਖੇਧੀ ਕੀਤੀ ਹੈ।

Install Punjabi Akhbar App

Install
×