ਆਸਟ੍ਰੇਲੀਆ ਫਲਾਈਟਾਂ ਦੁਆਰਾ ਕਾਬੁਲ ਵਿਚੋਂ ਕੱਢੇ ਗਏ ਹੋਰ 750 ਲੋਕ, ਬਚਾਉ ਆਪ੍ਰੇਸ਼ਨ ਹਾਲੇ ਵੀ ਜਾਰੀ

ਘਰੇਲੂ ਮਾਮਲਿਆਂ ਦੇ ਮੰਤਰੀ ਕੈਰਨ ਐਂਡ੍ਰਿਊਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਅਫ਼ਗਾਨਿਸਤਾਨ ਵਿੱਚੋਂ ਆਸਟ੍ਰੇਲੀਆਈ ਲੋਕਾਂ ਨੂੰ ਬਚਾਅ ਦੇ ਲਿਆਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਹਾਲ ਵਿੱਚ ਹੀ ਫਲਾਈਟ ਰਾਹੀਂ 750 ਹੋਰ ਲੋਕਾਂ ਨੂੰ ਕਾਬੁਲ ਵਿੱਚੋਂ ਕੱਢਿਆ ਗਿਆ ਹੈ ਅਤੇ ਬਚਾਉ ਅਭਿਆਨ ਲਗਾਤਾਰ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਵਿੱਚ ਆਸਟ੍ਰੇਲੀਆਈ ਵੀਜ਼ਾ ਧਾਰਕਾਂ ਦੇ ਨਾਲ ਨਾਲ ਅਫ਼ਗਾਨੀ ਲੋਕ ਅਤੇ ਦੂਸਰੇ ਮਿੱਤਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਿਲ ਹਨ।

Install Punjabi Akhbar App

Install
×