ਬ੍ਰਿਸਬੇਨ ਦੇ ਡਿਟੈਂਸ਼ਨ ਸੈਂਟਰ ਵਿੱਚੋਂ ਅੱਜ ਰਿਹਾ ਕੀਤੇ ਜਾ ਰਹੇ ਹੋਰ 25 ਬੰਧਕ ਸ਼ਰਣਾਰਥੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਸਬੇਨ ਵਿਚਲੇ ਡਿਟੈਂਸ਼ਨ ਸੈਂਟਰ ਵਿੱਚੋਂ 25 ਹੋਰ ਸ਼ਰਣਾਰਕੀ ਬੰਧਕਾਂ ਨੂੰ ਰਿਹਾ ਕਰਨ ਦੀਆਂ ਕਵਾਇਦਾਂ ਬੀਤੇ ਕੱਲ੍ਹ ਤੋਂ ਹੀ ਚੱਲ ਰਹੀਆਂ ਹਨ ਅਤੇ ਇਨ੍ਹਾਂ ਬੰਧਕਾਂ ਦੀ ਰਿਹਾਈ ਦੇ ਬਾਵਜੂਦ ਵੀ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਦੇ ਰਹੀ ਜਿਨ੍ਹਾਂ ਨਾਲ ਕਿ ਉਨ੍ਹਾਂ ਨੂੰ ਦੇਸ਼ ਅੰਦਰ ਜ਼ਿੰਦਗੀ ਗੁਜ਼ਰ ਬਸਰ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਦ ਰਫੂਜੀ ਐਕਸ਼ਨ ਕੋਲੀਸ਼ਨ’ (ਆਰ.ਏ.ਸੀ.) ਦਾ ਕਹਿਣਾ ਹੈ ਕਿ ਇਨ੍ਹਾਂ ਬੰਧਕਾਂ ਨੂੰ ਦੇਸ਼ ਅੰਦਰ ਮੈਡੀਕਲ ਇਲਾਜ ਲਈ ਲਿਆਇਆ ਗਿਆ ਹੈ ਅਤੇ ਅੱਜ ਇਨ੍ਹਾਂ ਦੀ ਰਿਹਾਈ ਨਿਸ਼ਚਿਤ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 23 ਨੂੰ ਤਾਂ ਕੰਗਾਰੂ ਪੁਆਇੰਟ ਸੈਂਟਰਲ ਹੋਟਲ ਵਿੱਚ ਰੱਖਿਆ ਗਿਆ ਸੀ ਅਤੇ 2 ਨੂੰ ਬ੍ਰਿਸਬੇਨ ਇਮੀਗ੍ਰੇਸ਼ਨ ਟ੍ਰਾਂਜਿਟ ਰਿਹਾਇਸ਼ ਵਾਲੇ ਸੈਂਟਰ ਉਪਰ ਰੱਖਿਆ ਗਿਆ ਸੀ। ਇਨ੍ਹਾਂ ਸਭ ਨੂੰ 6 ਮਹੀਨੇ ਦੇ ਬ੍ਰਿਜਿੰਗ ਵੀਜ਼ਾ ਉਪਰ ਛੱਡਿਆ ਜਾ ਰਿਹਾ ਹੈ। ਆਰ.ਏ.ਸੀ. ਨੇ ਇਹ ਵੀ ਕਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ 45 ਹੋਰ ਅਜਿਹੇ ਹੀ ਰਫੂਜੀ ਛੱਡੇ ਜਾਣਗੇ ਅਤੇ ਇਨ੍ਹਾਂ ਤੋਂ ਇਲਾਵਾ ਹੋਰ 175 ਅਜਿਹੇ ਹੀ ਬੰਧਕ ਹੁਣ ਡਿਟੈਂਸ਼ਨ ਸੈਂਟਰਾਂ ਵਿੱਚ ਹਾਲੇ ਹੋਰ ਵੀ ਰਹਿ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਾਲ ਵਿੱਚ ਮੈਲਬੋਰਨ ਵਿਖੇ ਛੱਡੇ ਗਏ ਅਜਿਹੇ ਹੀ ਬੰਧਕਾਂ ਨੂੰ ਸਰਕਾਰ ਨੇ 6 ਹਫ਼ਤਿਆਂ ਦੀ ਮਦਦ -ਜਿਸ ਵਿੱਚ ਕਿ ਮੋਟੇਲ ਵਿੱਚ ਰਿਹਾਇਸ਼ ਵੀ ਸ਼ਾਮਿਲ ਸੀ, ਆਦਿ ਦੇਣ ਦੇ ਐਲਾਨ ਕੀਤੇ ਸਨ ਪਰੰਤੂ ਅਜਿਹੀਆਂ ਮਦਦਾਂ ਹਾਲ ਦੀ ਘੜੀ ਖ਼ਤਮ ਹੀ ਕੀਤੀਆਂ ਜਾ ਰਹੀਆਂ ਹਨ। ਘਰੇਲੂ ਮੰਤਰਾਲੇ ਦੇ ਵਿਭਾਗ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੰਮ ਕਰਨ ਦੇ ਅਧਿਕਾਰੀ ਅਤੇ ਮੈਡੀਕੇਅਰ ਆਦਿ ਦਿੱਤੇ ਜਾ ਰਹੇ ਹਨ ਅਤੇ ਅਜਿਹੀਆਂ ਥੋੜ੍ਹੇ ਸਮੇਂ ਦੀਆਂ ਮਦਦਾਂ ਵਿੱਚ ਕੁੱਝ ਜ਼ਰੂਰੀ ਸੇਵਾਵਾਂ ਅਤੇ ਰਿਹਾਇਸ਼ ਵੀ ਸ਼ਾਮਿਲ ਹੈ ਪਰੰਤੂ ਇਸ ਦਾ ਕੋਈ ਸਮਾਂ ਸੀਮਾ ਨਿਸ਼ਚਿਤ ਨਹੀਂ ਹੈ।

Install Punjabi Akhbar App

Install
×