ਦੇਸ਼ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਵਿੱਚੋਂ 20 ਸ਼ਰਣਾਰਥੀ ਕੈਦੀ ਰਿਹਾਅ -ਵਕੀਲਾਂ ਦਾ ਦਾਅਵਾ

ਇਮੀਗ੍ਰੇਸ਼ਨ ਕਾਰਨ, ਬੰਦੀ ਬਣਾ ਕੇ ਰੱਖੇ ਗਏ ਸ਼ਰਣਾਰਥੀ ਜਿਨ੍ਹਾਂ ਨੂੰ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰੱਖਿਆ ਜਾਂਦਾ ਹੈ, ਲਈ ਮੁਕੱਦਮੇ ਆਦਿ ਲੜਨ ਵਾਲੇ ਅਤੇ ਅਜਿਹੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਨੇ ਕਿਹਾ ਹੈ ਕਿ ਸ਼ਰਕਾਰ ਨੇ ਮੈਲਬੋਰਨ ਵਾਲੇ ਪਾਰਕ ਹੋਟਲ ਸਮੇਤ ਦੇਸ਼ ਦੇ ਵੱਖ ਵੱਖ ਡਿਟੈਂਸ਼ਨ ਸੈਂਟਰਾਂ (ਵਿਕਟੌਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ) ਵਿੱਚੋਂ 20 ਦੇ ਕਰੀਬ ਸ਼ਰਣਾਰਥੀਆਂ ਨੂੰ ਰਿਹਾਅ ਕੀਤਾ ਹੈ। ਪਰੰਤੂ ਇਸ ਬਾਰੇ ਵਿੱਚ ਅਧਿਕਾਰਿਕਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਵਕੀਲਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਬੀਤੀ ਰਾਤ ਨੂੰ ਇਕੱਲੇ ਮੈਲਬੋਰਨ ਦੇ ਪਾਰਕ ਹੋਟਲ ਵਿਚੋਂ ਹੀ 10 ਅਜਿਹੇ ਬੰਦੀ ਸ਼ਰਣਾਰਥੀਆਂ ਨੂੰ ਰਿਹਾਅ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ 3 ਹਫ਼ਤੇ ਪਹਿਲਾਂ ਵੀ ਮੈਲਬੋਰਨ ਅਤੇ ਬ੍ਰਿਸਬੇਨ ਦੇ ਅਜਿਹੇ ਸੈਂਟਰਾਂ ਤੋਂ 13 ਸ਼ਰਣਾਰਥੀ ਬੰਦੀਆਂ ਨੂੰ ਰਿਹਾਅ ਕੀਤਾ ਗਿਆ ਸੀ ਅਤੇ ਉਦੋਂ ਵੀ ਵਕੀਲਾਂ ਨੇ ਕਿਹਾ ਸੀ ਕਿ ਪਾਰਕ ਹੋਟਲ ਵਿੱਚੋਂ 9 ਬੰਦੀਆਂ ਨੂੰ ਛੱਡਿਆ ਗਿਆ ਹੈ ਅਤੇ ਇਨ੍ਹਾਂ ਦੇ ਨਾਲ ਹੀ ਇੱਕ ਬਰੋਡਮੀਡੋਜ਼ ਤੋਂ ਅਤੇ 3 ਵਿਅਕਤੀਆਂ ਨੂੰ ਬ੍ਰਿਸਬੇਨ ਤੋਂ ਰਿਹਾਈ ਮਿਲੀ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਮਹੀਨੇ, ਪਾਰਕ ਹੋਟਲ ਵਿੱਚਲਾ ਇੱਕ ਬੰਦੀ ਸ਼ਰਣਾਰਥੀ -ਮੇਹਦੀ ਅਲੀ, ਵੀ ਚਰਚਾਵਾਂ ਵਿੱਚ ਰਿਹਾ ਸੀ ਜੋ ਕਿ 9 ਸਾਲਾਂ ਦੀ ਕੈਦ ਤੋਂ ਬਾਅਦ, ਰਿਹਾਅ ਹੋ ਕੇ ਅਮਰੀਕਾ ਜਾ ਕੇ ਵੱਸ ਗਿਆ ਸੀ।
ਪਾਰਕ ਹੋਟਲ ਉਸ ਵੇਲੇ ਜ਼ਿਆਦਾ ਚਰਚਾਵਾਂ ਵਿੱਚ ਆਇਆ ਸੀ ਜਦੋਂ ਅੰਤਰ ਰਾਸ਼ਟਰੀ ਖਿਡਾਰੀ ਨੋਵੈਕ ਜ਼ੋਕੋਵਿਕ ਨੂੰ ਇੱਥੇ ਹੀ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਫੇਰ ਆਸਟ੍ਰੇਲੀਆ ਤੋਂ ਡੀਪੋਰਟ ਕਰ ਦਿੱਤਾ ਗਿਆ ਸੀ।

Install Punjabi Akhbar App

Install
×