ਨਿਊ ਸਾਊਥ ਵੇਲਜ਼ ਦੀਆਂ ਸਥਾਨਕ ਕਾਂਸਲਾਂ ਦੀ ਸਾਲਾਨਾ ਕਾਰਗੁਜ਼ਾਰੀ ਨੂੰ ਦਰਸਾਉਂਦੀ ਵੈਬਸਾਈਟ ਜਾਰੀ

ਸਬੰਧਤ ਵਿਭਾਗਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ Your Council  (www.yourcouncil.nsw.gov.au) ਨਾਮ ਦੀ ਵੈਬਸਾਈਟ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਵੈਬਸਾਈਟ ਰਾਹੀਂ ਰਾਜ ਭਰ ਦੀਆਂ 128 ਕਾਂਸਲਾਂ ਦੀ ਸਮੁੱਚੀ ਕਾਰਗੁਜ਼ਾਰੀ ਉਪਰ ਪੂਰਨ ਝਾਤ ਪਾਈ ਜਾ ਸਕਦੀ ਹੈ ਜਿਸ ਵਿੱਚ ਕਿ ਸਾਲ 2019-20 ਦੌਰਾਨ ਆਈਆਂ ਕੁਦਰਤੀ ਆਫਤਾਵਾਂ ਜਿਵੇਂ ਕਿ ਜੰਗਲੀ ਅੱਗ, ਹੜ੍ਹ, ਸੋਕਾ ਆਦਿ ਅਤੇ ਸਥਾਨਕ ਕਾਂਸਲਾਂ ਵੱਲੋਂ ਕੀਤੇ ਗਏ ਜਨਤਕ ਕਾਰਜਾਂ, ਸਭ ਦੀ ਜਾਣਕਾਰੀ ਮਹਿਜ਼ ਇੱਕ ਬਟਨ ਨੂੰ ਦਬਾਉਣ ਉਪਰ ਹੀ ਉਪਲੱਭਧ ਹੋ ਜਾਂਦੀ ਹੈ।
ਇਸ ਵੈਬਸਾਈਟ ਵਿੱਚ 2019-20 ਦੌਰਾਨ ਕੁੱਲ ਖਰਚਿਆਂ (12.5 ਬਿਲੀਅਨ ਡਾਲਰ); ਸਥਾਨਕ ਖੇਤਰਾਂ ਵਿੱਚ ਪ੍ਰਤੀ ਨਾਗਰਿਕ 1600 ਡਾਲਰਾਂ ਦਾ ਸਰਕਾਰ ਵੱਲੋਂ ਕੀਤਾ ਗਿਆ ਖਰਚਾ; ਕਾਂਸਲਾਂ ਦੀਆਂ ਕੁੱਲ ਸੰਪਤੀਆਂ (assets) ਵਿੱਚ ਵਾਧਾ (153.7 ਬਿਲੀਅਨ ਤੋਂ 177.9 ਬਿਲੀਅਨ); ਸੰਪਤੀਆਂ ਦੇ ਰੱਖ ਰਖਾਉ ਆਦਿ ਲਈ 1.94 ਬਿਲੀਅਨ ਦਾ ਨਿਵੇਸ਼; 167584 ਕਿਲੋ ਮੀਟਰ ਸੜਕਾਂ ਦੀ ਰੱਖ ਰਖਾਉ ਅਤੇ ਮੁਰੰਮਤ ਦਾ ਕੰਮ, 109190 ਹੈਕਟੇਅਰ ਖੁੱਲ੍ਹੀ ਥਾਂ; 471 ਜਨਤਕ ਪੂਲ ਅਤੇ 1786 ਜਨਤਕ ਹਾਲਾਂ ਦਾ ਰੱਖ ਰਖਾਉ; ਅਤੇ 57811 ਵਿਕਾਸ ਆਦਿ ਕਾਰਜਾਂ ਦੀਆਂ ਅਰਜ਼ੀਆਂ ਉਪਰ ਕਾਰਵਾਈ ਆਦਿ, ਹਰ ਤਰ੍ਹਾਂ ਦੀਆਂ ਜਾਣਕਾਰੀਆਂ ਉਪਲੱਭਧ ਹਨ।

Install Punjabi Akhbar App

Install
×