ਯਾਦਗਾਰੀ ਹੋ ਨਿਬੜਿਆ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੇਲਮਵੈਲ ਦਾ ਸਲਾਨਾ ਪ੍ਰੋਗਰਾਮ 

news 160613 harpreet kohli IMG_9371

ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੇਲਮਵੈਲ ਵੱਲੋਂ ਕਰਵਾਇਆਂ ਗਿਆ ਕਲੱਬ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ। ਇਹ ਪ੍ਰੋਗਰਾਮ ਸ਼ਨੀਵਾਰ ਸ਼ਾਮ 5:30 ਵਜੇ ਬ੍ਰਿਸਬੇਨ ਸਥਿਤ ਮੈਗਰਿਗਰ ਸਟੇਟ ਸਕੂਲ ਦੇ ਹਾਲ ‘ਚ ਹੋਈਆ ਤੇ ਪ੍ਰੋਗਰਾਮ ਪਰਿਵਾਰਕ ਸੀ। ਪੰਜਾਬ ਦੇ ਲੋਕ ਨਾਚ ਗਿੱਧਾ, ਭੰਗੜਾ ਤੇ ਲੋਕਲ ਕਲਾਕਾਰਾਂ ਲੱਕੀ ਸਿੰਘ, ਮਲਕੀਤ ਧਾਰੀਵਾਲ, ਸੁੱਖਾ ਤੂਰ, ਮਨਮੀਤ ਅਲੀਸ਼ੇਰ, ਦਲਜੀਤ ਤੇ ਗੁਰਸੇਵਕ ਸਿੰਘ ਨੇ ਆਪਣੇ ਗੀਤਾ ਤੇ ਦਿਲਚਸਪ ਗੱਲਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਿੱਤਾ ਇਸ  ਤੋਂ ਇਲਾਵਾ ਖਾਣੇ ਦਾ ਵੀ ਪ੍ਰਬੰਧ ਸੀ। ਬ੍ਰਿਸਬੇਨ ਪੰਜਾਬੀ ਕਮਿਯੂਨਿਟੀ ਕਲੱਬ ਕੇਲਮਵੈਲ ਦੇ ਪ੍ਰਧਾਨ ਸੋਢੀ ਸਿੰਘ ਨੇ ਆਏ ਪਤਵੰਤੇ ਸਜਨਾ ਦਾ ਧੰਨਵਾਦ ਕਿੱਤਾ ਵਿਸ਼ੇਸ਼ ਤੋਰ ਤੇ ਧੰਨਵਾਦ ਕਿੱਤਾ ਡੰਕਿਨ ਪੈਗ (ਮੈਂਬਰ ਪਾਰਲੀਮੈਂਟ) ਸਟ੍ਰੈਟਨ, ਜੀਮ ਚੈਂਬਰਸ (ਫ਼ੈਡਰਲ ਮੈਂਬਰ ਪਾਰਲੀਮੈਂਟ) ਰੈਨਕਿਨ। ਇਸ ਮੋਕੇ ਜਸਵਿੰਦਰ ਰਾਣੀਪੁਰ, ਅਮਨਦੀਪ ਕੋਰ ਤੇ ਪ੍ਰੀਤ ਸਿਆ ਵੱਲੋਂ ਸਾਂਝੇ ਤੋਰ ਤੇ ਸਟੈਜ ਦਾ ਸੰਚਾਲਨ ਕਿੱਤਾ। 

 ਹਰਪ੍ਰੀਤ ਸਿੰਘ ਕੋਹਲੀ

harpreetsinghkohli73@gmail.com