ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ (2016)

160428 gcg sector 26ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਸੈਕਟਰ 26 ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ (2016) ਦਾ ਆਯੋਜਨ ਕੀਤਾ ਗਿਆ ਅਤੇ ਸ. ਬਲਬੀਰ ਸਿੰਘ (ਹਾਕੀ ਓਲੰਪੀਅਨ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸ. ਗੁਰਦੇਵ ਸਿੰਘ ਬਰਾਰ (ਪ੍ਰਧਾਨ, ਸਿੱਖ ਐਜੁਕੇਸ਼ਨ ਸੁਸਾਇਟੀ) ਨੇ ਵੈਲਕਮ ਭਾਸ਼ਣ ਦੌਰਾਨ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਚਰਨਜੀਤ ਕੌਰ ਸੋਹੀ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਜੇਤੂ ਅਤੇ ਅਗਾਂਹ ਵਧੂ ਵਿਦਿਆਰਥੀਆਂ ਦੇ ਨਾਮ ਘੋਸ਼ਿਤ ਕੀਤੇ। 275 ਇਨਾਮ ਵਿਦਿਆਰਥੀਆਂ ਨੂੰ ਉਨਾ੍ਹਂ ਦੇ ਪੜ੍ਹਾਈ, ਸਭਿਆਚਾਰਕ ਗਤੀਵਿਧੀਆਂ ਅਤੇ ਪ੍ਰਾਪਤੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਵਾਸਤੇ ਦਿੱਤੇ ਗਏ। ਹਰਿਤਾ (ਬੀ.ਏ ਭਾਗ 3) ਨੂੰ ਐਨ.ਸੀ.ਸੀ. ਦੇ ਨੇਵਲ ਵਿੰਗ ਅਤੇ ਪ੍ਰਿਯਾ ਬਰਾੜ (ਬੀ.ਏ ਭਾਗ 2) ਨੂੰ ਐਨ.ਸੀ.ਸੀ. ਦੇ ਏਅਰ ਵਿੰਗ ਦੀ ਓਵਰਆਲ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਵੀਨਸ ਰਾਣਾ (ਬੀ.ਏ ਭਾਗ 3) ਬੈਸਟ ਆਲ ਰਾਉਂਡਰ ਟ੍ਰਾਫ਼ੀ ਅਤੇ ਸੁਕਰਿਤੀ ਚਤੁਰਵੇਦੀ (ਐਮ.ਏ ਭਾਗ 2) ਨੂੰ ਬੈਸਟ ਆਊਟ ਗੋਇੰਡ ਸਟੂਡੈਂਟ ਦੀ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਅਮਰਜੀਤ ਕੌਰ (ਬੀ.ਏ ਭਾਗ 3) ਬੈਸਟ ਇੰਸਟਰੂਮੈਂਟਲ, ਗੁਰਕੰਵਲ ਨੂੰ ਬੈਸਟ ਡਾਂਸਰ, ਹਿਤਾਕਸ਼ੀ ਘੋਸ਼ (ਬੀ.ਏ ਭਾਗ 2) ਬੈਸਟ ਇਨ ਹੋਮ ਸਾਇੰਸ ਅਤੇ ਪੂਜਾ ਨੂੰ ਬੈਸਟ ਇਨ ਫ਼ਾਈਨ ਆਰਟਸ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ 92000 ਰੁਪਿਆਂ ਦੇ 34 ਸਕਾਲਰਸ਼ਿਪ ਵੀ ਯੋਗ ਵਿਦਿਆਰਥੀਆਂ ਨੂੰ ਦਿੱਤੇ ਗਏ। 25000 ਰੁਪਿਆਂ ਦਾ ਸਪੈਸ਼ਲ ਇਨਾਮ ਤਰਨਪ੍ਰੀਤ ਕੌਰ ਧਾਲੀਵਾਲ ਨੂੰ ਉਸਦੇ ਵਿਦਿਅਕ ਯੋਗਦਾਨ ਵਾਸਤੇ ਦਿੱਤਾ ਗਿਆ।
55 ਤੋਂ ਜ਼ਿਆਦਾ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਖੇਡਾਂ ਵਿੱਚ ਨਾਮਣਾ ਖੱਟਣ ਲਈ ਸਨਮਾਨਿਤ ਕੀਤਾ ਗਿਆ। ਕੀਰਤੀ ਨੂੰ ਸਾਲ ਦੀ ਆਲ ਰਾਊਂਡਰ ਬੈਸਟ ਖਿਡਾਰੀ ਐਲਾਨਿਆ ਗਿਆ। 16 ਖਿਡਾਰੀਆਂ ਨੂੰ ਕਾਲਜ ਕਲਰ ਨਾਲ ਸਨਮਾਨਿਤ ਕੀਤਾ ਗਿਆ। ਕਰਨਲ (ਰਿਟਾ.) ਜੇ.ਐਸ.ਭੱਲਾ (ਸੈਕਟਰੀ ਸਿੱਖ ਐਜੂਕੇਸ਼ਨਲ ਸੁਸਾਇਟੀ) ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸ. ਕੁਲਬੀਰ ਸਿੰਘ (ਮੀਤ ਪ੍ਰਧਾਨ ਸਿੱਖ ਐਜੂਕੇਸ਼ਨਲ ਸੁਸਾਇਟੀ) ਨੇ ਵੀ ਸ਼ਿਰਕਤ ਕੀਤੀ।

Install Punjabi Akhbar App

Install
×