ਅਨਮੋਲ ਬਚਨ

 ਜੀਵਨ ਵਿੱਚ ਇਹ ਦੇਖਣਾ ਮਹੱਤਵਪੂਰਨ ਨਹੀਂ ਕਿ ਕੌਣ ਸਾਡੇ ਤੋਂ ਅੱਗੇ ਹੈ ਅਤੇ ਕੌਣ ਸਾਡੇ ਤੋਂ ਪਿੱਛੇ। ਇਹ ਵੀ ਦੇਖਣਾ ਚਾਹੀਦਾ ਹੈ ਕੌਣ ਸਾਡੇ ਨਾਲ ਹੈ।
* ਜ਼ਰੂਰੀ ਨਹੀਂ ਕਿ ਖ਼ੂਬਸੂਰਤ ਲੋਕ ਚੰਗੇ ਵੀ ਹੋਣ ਪਰੰਤੂ ਚੰਗੇ ਲੋਕ ਹਮੇਸ਼ਾ ਖ਼ੂਬਸੂਰਤ ਹੁੰਦੇ ਹਨ।
* ਜਦੋਂ ਤਲਾਬ ਭਰਦਾ ਹੈ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਹਨ, ਜਦੋਂ ਤਲਾਬ ਖ਼ਾਲੀ ਹੁੰਦਾ ਹੈ ਤਾਂ ਕੀੜੀਆਂ ਮੱਛੀਆਂ ਨੂੰ ਖਾਂਦੀਆਂ ਹਨ, ਮੌਕਾ ਸਭ ਨੂੰ ਮਿਲਦਾ ਹੈ, ਆਪਣੀ ਵਾਰੀ ਦਾ ਇੰਤਜ਼ਾਰ ਕਰੋ।
* ਹਮੇਸ਼ਾ ਧਿਆਨ ਰੱਖੋ ਕਿ ਤੁਹਾਡਾ ਸਫ਼ਲ ਹੋਣ ਦਾ ਸੰਕਲਪ ਕਿਸੇ ਵੀ ਹੋਰ ਸੰਕਲਪ ਤੋਂ ਜ਼ਿਆਦਾ ਮਹੱਤਵਪੂਰਨ ਹੈ।
* ਥੋੜਾ ਜਿਹਾ ਅਭਿਆਸ ਬਹੁਤ ਸਾਰੇ ਉਪਦੇਸ਼ਾਂ ਤੋਂ ਬਿਹਤਰ ਹੈ।
* ‘ਮੌਨ’ ਸਭ ਤੋਂ ਉੱਤਮ ਭਾਸ਼ਣ ਹੈ, ਮੌਨ ਰਹਿਣ ਵਾਲੇ ਨੂੰ ਦੁਨੀਆਂ ਵੱਧ ਸੁਣਦੀ ਹੈ।
* ਜੀਵਨ ਵਿੱਚ ਕੋਈ ਵੀ ਚੀਜ਼ ਇੰਨੀ ਹਾਨੀਕਾਰਕ ਅਤੇ ਖ਼ਤਰਨਾਕ ਨਹੀਂ, ਜਿੰਨਾ ਡਾਵਾਂਡੋਲ ਸਥਿਤੀ ਵਿੱਚ ਰਹਿਣਾ।
* ਕੰਮ ਦੀ ਅਧਿਕਤਾ ਨਹੀਂ, ਅਨਿਯਮਿਤਤਾ ਆਦਮੀ ਨੂੰ ਮਾਰ ਦਿੰਦੀ ਹੈ।
* ਜਦੋਂ ਮਨੁੱਖ ਇੱਕ ਨਿਯਮ ਤੋੜਦਾ ਹੈ ਤਾਂ ਬਾਕੀ ਸਾਰੇ ਆਪਣੇ ਆਪ ਟੁੱਟ ਜਾਂਦੇ ਹਨ।
* ਕਿਤਾਬਾਂ ਪੜੵਨਾ ਸਾਨੂੰ ਦਿਲ ਵਿੱਚ ਸੱਚੀ ਖੁਸ਼ੀ ਅਤੇ ਇਕਾਂਤ ਵਿੱਚ ਬੈਠ ਕੇ ਵਿਚਾਰ ਕਰਨ ਦੀ ਸ਼ਕਤੀ ਦਿੰਦਾ ਹੈ।

                       – ਪੇਸ਼ਕਸ਼ : ਬਲਜਿੰਦਰ ਕੌਰ ‘ਜਿੰਦਰ’

                       ਪਿੰਡ ਤੇ ਡਾਕ. ਕੋਟ ਸ਼ਮੀਰ, (ਬਠਿੰਡਾ) 

                      ਫੋਨ ਨੰ: 6283964386

Install Punjabi Akhbar App

Install
×