ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਸਰੀ ਨਿਵਾਸੀ ਅੰਗਰੇਜ ਸਿੰਘ ਬਰਾੜ ਦਾ ਸਨਮਾਨ

ਬਰਜਿੰਦਰਾ ਕਾਲਜ ਫਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ (ਓਲਡ ਸਟੂਡੈਂਟਸ ਐਸੋਸੀਏਸ਼ਨ) ਵੱਲੋਂ ਬੀਤੇ ਦਿਨ ਸਰੀ ਕੈਨੇਡਾ ਦੇ ਵਸਨੀਕ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਅੰਗਰੇਜ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ।

 ਭਾਰਤ ਦੇ ਰੈਸਲਿੰਗ ਕੋਚ ਹਰਿਗੋਬਿੰਦ ਸਿੰਘ ਸੰਧੂ ਤੇ ਭਲਵਾਨੀ ਅਖਾੜਾ ਦੇ ਉਪਰਾਲੇ ਸਦਕਾ ਕਾਲਜ ਵਿਚ ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਹਰਿਗੋਬਿੰਦ ਸਿੰਘ ਸੰਧੂ ਨੇ ਅੰਗਰੇਜ ਸਿੰਘ ਬਰਾੜ ਦੀ ਸ਼ਖ਼ਸੀਅਤ ਅਤੇ ਸਰੀ ਵਿਚ ਉਸ ਵੱਲੋਂ ਕਲਾ, ਸਾਹਿਤ ਸਮਾਜਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਉਸ ਦੀ ਪ੍ਰਾਹੁਣਾਚਾਰੀ ਅਤੇ ਮਿਲਾਪੜੇ ਸੁਭਾਅ ਦੀ ਪ੍ਰਸੰਸਾ ਕੀਤੀ।

ਅੰਗਰੇਜ਼ ਸਿੰਘ ਬਰਾੜ ਨੇ ਹਰਿਗੋਬਿੰਦ ਸਿੰਘ ਸੰਧੂ ਅਤੇ ਸਾਰੇ ਪੁਰਾਣੇ ਸਹਿਪਾਠੀਆਂ ਨੂੰ ਮਿਲਣ ‘ਤੇ ਆਪਣੀ  ਖੁਸ਼ੀ ਦਾ ਇਜ਼ਹਾਰ ਕੀਤਾ, ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਮਾਣ ਸਨਮਾਨ ਦੇਣ ਲਈ ਸਭਨਾਂ ਦੋਸਤਾਂ ਦਾ ਧੰਨਵਾਦ ਕੀਤਾ। ਇਸ ਵਿਸ਼ੇਸ਼ ਇਕੱਤਰਤਾ ਵਿਚ ਮਨਦੀਪ ਰਾਏ ਬਿੱਟਾ, ਜਤਿੰਦਰ ਜੈਨ, ਬਲਵਿੰਦਰ ਸਿੰਘ ਘੈਂਟ, ਦੀਪਕ ਚੋਪੜਾ (ਪ੍ਰਿੰਸੀਪਲ) ਜੀਬੀਸੀ ਫਰੀਦਕੋਟ, ਹਰਗੋਬਿੰਦ ਸਿੰਘ ਸੰਧੂ (ਭਾਰਤੀ ਕੁਸ਼ਤੀ ਦੇ ਮੁੱਖ ਕੋਚ), ਪਰਮਿੰਦਰ ਸਿੰਘ (ਸੇਵਾ-ਮੁਕਤ ਪ੍ਰਿੰਸੀਪਲ), ਜਤਿੰਦਰ ਸਿੰਘ ਮੌੜ (ਆਈ.ਜੀ.) ਜੇਲ੍ਹ, ਓ.ਐਸ.ਏ ਫਰੀਦਕੋਟ ਦੇ ਪ੍ਰਧਾਨ ਸੁਖਜੀਤਇੰਦਰ ਸਿੰਘ ਬਾਜਵਾ (ਸੇਵਾ-ਮੁਕਤ ਪ੍ਰੋਫੈਸਰ), ਸੁਖਦੇਵ ਸਿੰਘ ਬਰਾੜ, ਜੀ ਐਸ ਸੰਘਾ (ਖੇਡ ਅਥਾਰਟੀ ਇੰਡੀਆ ਦੇ ਮੁੱਖ ਕੋਚ), ਹਰਦੀਪ ਸਿੰਘ ਬਰਾੜ (ਫਿੱਡੂ), ਮਨਜੀਤ ਐਸ.ਸੰਧੂ (ਰਿਟਾਇਰਡ ਪ੍ਰਿੰਸੀਪਲ), ਹਰਦੇਵ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ (ਪਹਿਲਵਾਨ ਅਤੇ ਮੁੱਖ ਪ੍ਰਬੰਧਕ ਕੁਸ਼ਤੀ ਕਲੱਬ ਫਰੀਦਕੋਟ) ਅਤੇ ਸੁਖਜਿੰਦਰ ਸਿੰਘ ਸਮਰਾ (ਜ਼ਿਲ੍ਹਾ ਕੁਸ਼ਤੀ ਸੰਘ ਦੇ ਸਕੱਤਰ) ਸ਼ਾਮਲ ਹੋਏ।

(ਹਰਦਮ ਮਾਨ) +1 604 308 6663

 maanbabushahi@gmail.com