ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬੀ.ਐਸ.ਬੀਰ ਨੂੰ ਸਮਰਪਿਤ ਸਾਹਿਤਕ ਸਮਾਗਮ

  • ਨਵੀਂ ਪੀੜ੍ਹੀ ਵਿਚ ਪੰਜਾਬੀ ਭਾਸ਼ਾ ਪ੍ਰਤੀ ਜਜ਼ਬਾ ਪੈਦਾ ਕਰਨ ਦੀ ਲੋੜ- ਡਾ. ‘ਆਸ਼ਟ’

angrej kler s book relaased

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ (13 ਜਨਵਰੀ 2019) ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਵੱਲੋਂ ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼ ਦੇ ਮੁੱਖ ਸੰਪਾਦਕ ਅਤੇ ਉਘੇ ਲੇਖਕ ਬੀ.ਐਸ.ਬੀਰ ਨੂੰ ਸਮਰਪਿਤ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਕੁਲਵੰਤ ਸਿੰਘ, ਪ੍ਰਿੰ. ਸਰਵਜੀਤ ਸਿੰਘ ਗਿੱਲ, ਡਾ. ਹਰਜਿੰਦਰਪਾਲ ਸਿੰਘ ਵਾਲੀਆ,ਇੰਜੀ. ਪਰਵਿੰਦਰ ਸ਼ੋਖ ਅਤੇ ਡਾ. ਇੰਦਰਪਾਲ ਕੌਰ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਪ੍ਰਧਾਨ ਡਾ. ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਅੱਜ ਦੇ ਵਿਸ਼ੇਸ਼ ਦਿਵਸ ਦੇ ਵੱਖ ਵੱਖ ਪੱਖਾਂ ਤੋਂ ਗੱਲ ਸਾਂਝੀ ਕੀਤੀ ਅਤੇ ਨਵੀਂ ਪੀੜ੍ਹੀ ਨੂੰ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਅਤੇ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੱਤਾ। ਕੁਲਵੰਤ ਸਿੰਘ ਅਤੇ ਇੰਜੀ. ਪਰਵਿੰਦਰ ਸ਼ੋਖ ਨੇ ਨਿਵੇਕਲੇ ਮੁਹਾਵਰੇ ਵਾਲੀਆਂ ਕਵਿਤਾਵਾਂ ਰਾਹੀਂ ਜੀਵਨ ਦੀ ਵਾਸਤਵਿਕਤਾ ਨੂੰ ਪੇਸ਼ ਕੀਤਾ।ਇਸ ਦੌਰਾਨ ਅੰਗਰੇਜ਼ ਕਲੇਰ ਦੀਆਂ ਦੋ ਪੁਸਤਕਾਂ ‘ਰੰਗ ਸ਼ਬਦ ਸੰਗੀਤ’ ਅਤੇ ਰਬਾਬ ਹੋਨਾ ਚਾਹਤਾ ਹੂੰ’ ਦਾ ਲੋਕ ਅਰਪਣ ਕੀਤਾ ਗਿਆ।ਸਟੇਟ ਕਾਲਜ ਆਫ ਐਜੂਕੇਸ਼ਨ ਦਾ ਸਾਬਕਾ ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਸਰਵਜੀਤ ਸਿੰਘ ਗਿੱਲ ਨੇ ਪੱਛਮੀ ਲੇਖਕਾਂ ਦੇ ਹਵਾਲਿਆਂ ਨਾਲ ਪੰਜਾਬੀ ਸਾਹਿਤ ਸਭਾ ਦੀ ਕਾਰਗੁਜ਼ਾਰੀ ਅਤੇ ਪ੍ਰਤਿਬੱਧਤਾ ਬਾਰੇ ਭਾਵਨਾ ਪ੍ਰਗਟ ਕੀਤੀ ਜਦੋਂ ਕਿ ਡਾ. ਹਰਜਿੰਦਰਪਾਲ ਸਿੰਘ ਵਾਲੀਆ ਅਤੇ ਗੀਤਕਾਰ ਧਰਮ ਕੰਮੇਆਣਾ ਨੇ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਸ਼ੁੱਧ ਉਚਾਰਣ ਦੇ ਮਹੱਤਵ ਉਪਰ ਰੌਸ਼ਨੀ ਪਾਈ। ਡਾ. ਇੰਦਰਪਾਲ ਕੌਰ ਨੇ ਵਰਤਮਾਨ ਸਰੋਕਾਰਾਂ ਨੂੰ ਦਰਸਾਉਂਦੀ ਵਿਸ਼ੇਸ਼ ਨਜ਼ਮ ਸਾਂਝੀ ਕੀਤੀ।

ਸਮਾਗਮ ਦੇ ਦੂਜੇ ਦੌਰ ਵਿਚ ਵਿਸ਼ੇਸ਼ ਤੌਰ ਤੇ ਗਰੀਨਵੁੱਡ ਪਬਲਿਕ ਸਕੂਲ ਧੂਰੀ ਤੋਂ ਅਮਰ ਗਰਗ ਕਲਮਦਾਨ ਦੀ ਅਗਵਾਈ ਹੇਠ ਆਏ ਕਲਮਕਾਰ ਵਿਦਿਆਰਥੀਆਂ ਨੇ ਸਮਾਜਕ ਚੇਤਨਾ ਵਾਲੀਆਂ ਲਿਖਤਾਂ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।ਇਸ ਤੋਂ ਇਲਾਵਾ ਨਵਦੀਪ ਸਿੰਘ ਮੁੰਡੀ, ਦਰਸ਼ਨ ਸਿੰਘ ਬਨੂੜ, ਆਰ.ਡੀ.ਜਿੰਦਲ, ਡਾ.ਜੀ.ਐਸ.ਆਨੰਦ, ਗੁਰਬਚਨ ਸਿੰਘ ਵਿਰਦੀ, ਸੁਰਿੰਦਰ ਕੌਰ ਬਾੜਾ, ਸ.ਸ.ਭੱਲਾ,ਰੇਖਾ, ਸਜਨੀ, ਨਰਿੰਦਰਜੀਤ ਸਿੰਘ ਸੋਮਾ, ਮੰਗਤ ਖ਼ਾਨ, ਸ਼ਰਨਜੀਤ ਕੌਰ ਪ੍ਰੀਤ, ਇੰਜੀ. ਸਤਨਾਮ ਸਿੰਘ ਮੱਟੂ, ਬਲਦੇਵ ਸਿੰਘ ਬਿੰਦਰਾ, ਪ੍ਰਭਲੀਨ ਕੌਰ ਪਰੀ, ਹਰਦੀਪ ਕੌਰ ਰਘਬੀਰ ਮਹਿਮੀ, ਜੋਗਾ ਸਿੰਘ ਧਨੌਲਾ,ਰਾਜ ਸਿੰਘ ਬਧੌਛੀ, ਸੀ.ਆਰ.ਮਿੱਤਲ,ਕੈਪਟਨ ਚਮਕੌਰ ਸਿੰਘ ਚਹਿਲ, ਸ਼ਾਮ ਸਿੰਘ,ਲੈਕਚਰਾਰ ਨੈਬ ਸਿੰਘ ਬਦੇਸ਼ਾ,ਗੋਪਾਲ ਸ਼ਰਮਾ,ਰਵੀ ਪਟਿਆਲਾ,ਕਰਨ ਪਰਵਾਜ਼, ਹਰਵੀਨ, ਮਲਕੀਤ ਸਿੰਘ, ਸਤੀਸ਼ ਵਿਦਰੋਹੀ, ਐਡਵੋਕੇਟ ਗਗਨਦੀਪ ਸਿੰਘ ਸਿੰਧੂ,ਕ੍ਰਿਸ਼ਨ ਧੀਮਾਨ ਆਦਿ ਲੇਖਕਾਂ ਨੇ ਵੰਨ-ਸੁਵੰਨੇ ਵਿਸ਼ਿਆਂ ਤੇ ਰਚਨਾਵਾਂ ਸੁਣਾਈਆਂ।ਕਹਾਣੀਕਾਰ ਬਾਬੂ ਸਿੰਘ ਰਹਿਲ ਅਤੇ ਜਸਵੰਤ ਸਿੰਘ ਸਿੱਧੂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਰੇਖਾ ਮੈਡਮ ਦੀ ਅਗਵਾਈ ਅਧੀਨ ਇਕ ਛੋਟੀ ਜਿਹੀ ਬੱਚੀ ਮੁਸਕਾਨ ਨੇ ਅਦਾਕਾਰੀ ਨਾਲ ਚਿੜੀ ਕਵਿਤਾ ਗਾ ਕੇ ਸਭ ਦਾ ਮਨ ਜਿੱਤ ਲਿਆ।

Welcome to Punjabi Akhbar

Install Punjabi Akhbar
×