ਵੱਡੇ ਪੈਮਾਨੇ ਦੇ ਚਲ ਰਿਹਾ ਮਿੰਟੋ ਹਾਊਸਿੰਗ ਪ੍ਰਾਜੈਕਟ ਹੁਣ ਪੂਰਾ ਹੋਣ ਕਿਨਾਰੇ

ਬਜ਼ੁਰਗਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ, ਦੱਖਣੀ-ਪੱਛਮੀ ਸਿਡਨੀ ਵਿੱਚ 130.5 ਮਿਲੀਅਨ ਡਾਲਰ ਨਾਲ ਬਣਾਇਆ ਜਾ ਰਿਹਾ ਮਿੰਟੌ ਹਾਊਸਿੰਗ ਪ੍ਰਾਜੈਕਟ ਹੁਣ ਆਪਣੇ ਚਰਮ ਉਪਰ ਹੈ ਅਤੇ ਪਰਵਾਰ, ਭਾਈਚਾਰਾ ਅਤੇ ਅਪੰਗਤਾ ਪ੍ਰਤੀ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਸ੍ਰੀ ਗੈਰਥ ਵਾਰਡ ਨੇ ਉਕਤ ਜਾਣਕਰੀ ਦਿੰਦਿਆਂ ਦੱਸਿਆ ਹੈ ਕਿ 220 ਯੂਨਿਆਂ ਦਾ ਉਕਤ ਪ੍ਰਾਜੈਕਟ ਜਿਸ ਵਿੱਚ ਕਿ 110 ਘਰ ਅਜਿਹੇ ਲੋਕਾਂ ਨੂੰ ਪ੍ਰਦਾਨ ਕੀਤੇ ਜਾਣੇ ਹਨ ਜੋ ਕਿ ਸਮਾਜਿਕ ਤੌਰ ਤੇ ਪੱਛੜੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਘਰਾਂ ਦੀ ਸਖ਼ਤ ਲੋੜ ਵੀ ਹੈ। ਪਾਣੀਆਂ, ਜਾਇਦਾਦਾਂ ਅਤੇ ਘਰਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ -ਮੈਲਿੰਡਾ ਪਾਵੇ ਨੇ ਵੀ ਉਕਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਪ੍ਰਾਜੈਕਟ ਅਜਿਹੇ ਲੋਕਾਂ ਲਈ ਹੈ ਜੋ ਕਿ ਮੌਜੂਦਾ ਸਮੇਂ ਦੀਆਂ ਅਸਮਾਨ ਛੋਹੰਦੀਆਂ ਕੀਮਤਾਂ ਕਾਰਨ ਆਪਣਾ ਘਰ ਨਹੀਂ ਖਰੀਦ ਸਕਦੇ ਅਤੇ ਸਰਕਾਰ ਦਾ ਇਨ੍ਹਾਂ ਲੋਕਾਂ ਨਾਲ ਵਾਅਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਏਗੀ ਅਤੇ ਉਹ ਵੀ ਰਹਿਣ-ਸਹਿਣ ਦੀਆਂ ਬਿਹਤਰ ਸੁਵਿਧਾਵਾਂ ਅਤੇ ਪੂਰਨ ਸੁਰੱਖਿਆ ਦੇ ਨਾਲ ਲੈਸ। ਅਜਿਹੇ ਪ੍ਰਜੈਕਟਾਂ ਵਿੱਚ ਸਰਕਾਰ ਦੇ ਨਾਲ ਕੁੱਝ ਗੈਰ-ਸਰਕਾਰੀ ਅਦਾਰੇ ਵੀ ਨਿਵੇਸ਼ ਕਰ ਰਹੇ ਹਨ। ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਵਾਲ ਕੰਪਨੀ ਐਂਗਲੀਕੇਅਰ ਸਿਡਨੀ ਦੇ ਸੀ.ਈ.ਓਂ ਗ੍ਰਾਂਟ ਮਿਲਰਡ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਇਸ ਪ੍ਰਤੀ ਪੂਰਨ ਵਚਨਬੱਧਤਾ ਅਤੇ ਲੈਅ ਨਾਲ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਾਲ 2021 ਦੇ ਜੁਲਾਈ ਮਹੀਨੇ ਤੱਕ ਉਕਤ ਪ੍ਰਾਜੈਕਟ ਦੇ ਪੂਰਾ ਹੋਣ ਦੀਆਂ ਉਮੀਦਾਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐਂਗਲੀਕੇਅਰ ਸਿਡਨੀ ਦੇ ਸਹਿਯੋਗ ਵਿੱਚ ਨੈਸ਼ਨਲ ਕਮਰਸ਼ਿਅਲ ਬਿਲਡਰ ਹੈਨਸਨ ਯੰਕੇਨ ਵੀ ਸਹਿਯੋਗ ਹਨ।

Install Punjabi Akhbar App

Install
×