ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਸਨਮਾਨ ਅਤੇ ਨਵਾਂ ਗੀਤ “ਅੰਗ ਦਾਨ ਕਰੋ” ਰਿਲੀਜ਼

67846760_1362895783887337_3539946229007908864_n

ਇਟਲੀ — ਇੱਥੋਂ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਸ਼ੇਸ਼ ਤੌਰ ਉੱਪਰ ਸਨਮਾਨ ਕੀਤਾ ਗਿਆ ਅਤੇ ਇਸਦੇ ਨਾਲ ਉਹਨਾਂ ਦਾ ਨਵਾਂ ਗੀਤ “ਅੰਗ ਦਾਨ ਕਰੋ” ਰਿਲੀਜ਼ ਵੀ ਕੀਤਾ ਗਿਆ। ਸਭਾ ਦੇ ਉੱਪ ਪ੍ਰਧਾਨ ਰਾਣਾ ਅਠੌਲਾ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਉਸ ਤੋਂ ਬਾਅਦ ਦਲਜਿੰਦਰ ਰਹਿਲ ਵੱਲੋਂ ਆਈਆਂ ਸਖਸ਼ੀਅਤਾਂ ਦੀ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਆਏ ਮਹਿਮਾਨਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ।  ਸਭਾ ਵੱਲੋਂ ਦਲਜਿੰਦਰ ਰਹਿਲ ਨੇ ਬੋਲਦੇ ਹੋਏ ਕਿਹਾ ਕਿ ਲਹਿੰਬਰ ਹੁਸੈਨਪੁਰੀ ਦੇ ਨਵੇਂ ਗੀਤ “ਅੰਗ ਦਾਨ ਕਰੋ” ਦੇ ਸੁਨੇਹੇ ਨੂੰ ਅੱਜ ਦੇ ਪੰਜਾਬੀ ਸਮਾਜ ਵੱਲੋਂ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਅਪਨਾਉਣ ਦੀ ਲੋੜ ਹੈ। ਮੇਜਰ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਆ ਚੁੱਕੇ ਨਿਘਾਰ ਨੂੰ ਦੇਖਦੇ ਹੋਏ ਅਜਿਹੇ ਗੀਤਾਂ ਨੂੰ ਹੋਰ ਹੁਲਾਰਾ ਦੇਣਾ ਚਾਹੀਦਾ ਹੈ। ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੇ ਨਵੇਂ ਗੀਤ ਦੇ ਨਾਲ  ਕੁਝ ਮਕਬੂਲ ਗੀਤਾਂ ਦੇ ਮੁਖੜੇ ਵੀ ਸਭ ਨਾਲ ਸਾਂਝੇ ਕੀਤੇ ਗਏ। ਇਸ ਸਮੇਂ ਹਾਜ਼ਰ ਹੋਰ ਸਖਸ਼ੀਅਤਾਂ ਵਿੱਚ ਗੀਤਕਾਰ ਸੇਮਾ ਜਲਾਲਪੁਰੀਆ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਪਿੰਦਾ ਢੰਡਵਾਲ, ਬਿੱਟੂ ਸਾਹੋਤਾ, ਪੰਜਾਬੀ ਐੱਸ ਐੱਸ ਫਰਾਲਵੀ, ਇਸ਼ੂ ਸਾਹੋਤਾ, ਹਰਜਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।

( ਚਾਹਲ ਬਲਵਿੰਦਰ)

bindachahal@gmail.com

Install Punjabi Akhbar App

Install
×