26 ਜਨਵਰੀ ਨੂੰ ਆਸਟ੍ਰੇਲੀਆ ਡੇਅ ਮਨਾਉਣ ਨੂੰ ਕੋਈ ਐਬੋਰਿਜਨਲ ਤਿਆਰ ਨਹੀਂ -ਹੁੰਦੇ ਹਨ ਹਰ ਪਾਸੇ ਵਿਰੋਧ ਦੇ ਪ੍ਰਦਰਸ਼ਨ

ਡੇਨੀਅਲ ਐਂਡ੍ਰਿਊਜ਼ ਵੱਲੋਂ ਕਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਪ੍ਰਦਰਸ਼ਨ ਨਾ ਕਰਨ ਦੀ ਅਪੀਲ

(ਬੀਤੇ ਸਾਲ ਦੇ ਪ੍ਰਦਰਸ਼ਨ ਦੀ ਤਸਵੀਰ)

(ਦ ਏਜ ਮੁਤਾਬਿਕ) ਹਰ ਸਾਲ 26 ਜਨਵਰੀ ਦੇ ਦਿਹਾੜੇ ਉਪਰ ਲੱਖਾਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਦੇਸ਼ ਦੇ ਮੂਲ ਨਿਵਾਸੀ ਇਸ ਦੇ ਵਿਰੋਧ ਵਿੱਚ ਰੈਲੀਆਂ ਅਤੇ ਪ੍ਰਦਰਸ਼ਨ ਕਰਦੇ ਹਨ ਅਤੇ ਸਭ ਦੀ ਇੱਕੋ ਮੰਗ ਹੁੰਦੀ ਹੈ ਕਿ ਇਸ ਦਿਨ ਨੂੰ ਬਦਲਿਆ ਜਾਵੇ ਕਿਉ਼ਂਕਿ ਇਸ ਦਿਨ ਸਾਲ 1788 ਨੂੰ ਤਾਂ ਇਸ ਧਰਤੀ ਦੇ ਮੂਲ ਨਿਵਾਸੀਆਂ ਉਪਰ ਤਸ਼ੱਦਦ ਢਾਹ ਕੇ, ਉਨ੍ਹਾਂ ਦੀਆਂ ਕੁਰਬਾਨੀਆਂ ਕਰ ਕੇ, ਅੰਗ੍ਰੇਜ਼ਾਂ ਨੇ ਇਸ ਧਰਤੀ ਉਪਰ ਕਬਜ਼ਾ ਕਰ ਲਿਆ ਸੀ ਅਤੇ ਇਸੇ ਖੂਨ ਖਰਾਬੇ ਵਾਲੇ ਦਿਹਾੜੇ ਨੂੰ ‘ਆਸਟ੍ਰੇਲੀਆ ਡੇਅ’ ਦਾ ਨਾਮ ਦੇ ਕੇ ਹਰ ਸਾਲ ਮਨਾਇਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ। ਇਥੋਂ ਦੇ ਮੂਲ ਨਿਵਾਸੀ ਵੀ ਹਰ ਸਾਲ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਹਨ ਕਿ ਇਸ ਦਿਹਾੜੇ ਨੂੰ ਬਦਲ ਕੇ ਕਿਸੇ ਹੋਰ ਦਿਨ ਕੀਤਾ ਜਾਵੇ ਅਸੀਂ ਇਸ ਦਿਹਾੜੇ ਨੂੰ ਨਹੀਂ ਮਨਾਵਾਂਗੇ ਕਿਉਂਕਿ ਇਸ ਦਿਨ ਤਾਂ ਸਾਡੇ ਪੂਰਵਜਾਂ ਦੇ ਕਤਲ ਕੀਤੇ ਗਏ ਸਨ। ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਸਾਲ ਇਸ ਦਿਹਾੜੇ ਉਪਰ ਮੈਲਬੋਰਨ ਜਾਂ ਹੋਰ ਥਾਵਾਂ ਉਪਰ ਅਜਿਹੇ ਪ੍ਰਦਰਸ਼ਨ ਨਾ ਕੀਤੇ ਜਾਣ ਕਿਉ਼ਂਕਿ ਕਰੋਨਾ ਦੇ ਖ਼ਤਰੇ ਬਰਕਰਾਰ ਹਨ ਅਤੇ ਫੇਰ ਤੋਂ ਮੁਸੀਬਤ ਝੱਲਣੀ ਪੈ ਸਕਦੀ ਹੈ।

Install Punjabi Akhbar App

Install
×