ਟੈਨਿਸ ਖਿਡਾਰੀਆਂ ਦੇ ਹੋਟਲ ਕੁਆਰਨਟੀਨ ਦਾ ਖਰਚਾ ਰਾਜ ਸਰਕਾਰ ਵੱਲੋਂ ਨਹੀਂ -ਡੈਨ ਐਂਡ੍ਰਿਊਜ਼

(ਦ ਏਜ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਨੇ ਇੱਕ ਹੋਰ ਜਾਣਕਾਰੀ ਵਿੱਚ ਦੱਸਿਆ ਹੈ ਕਿ ਰਾਜ ਸਰਕਾਰ ਆਸਟ੍ਰੇਲੀਆਈ ਓਪਨ ਟੈਨਿਸ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਆਏ ਅੰਤਰ-ਰਾਸ਼ਟਰੀ ਖਿਡਾਰੀਆਂ ਅਤੇ ਹੋਰ ਸਟਾਫ ਦੇ 14 ਦਿਨਾਂ ਦੇ ਹੋਟਲ ਕੁਆਰਨਟੀਨ ਦਾ ਖਰਚਾ ਨਹੀਂ ਉਠਾ ਰਹੀਂ ਪਰੰਤੂ ਉਹ ਹੋਰ ਕਈ ਪਾਸਿਆਂ ਤੋਂ ਇਸ ਟੂਰਨਾਮੈਂਟ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਅਤੇ ਵੈਸੇ ਵੀ ਹੋਟਲ ਕੁਆਰਨਟੀਨ ਦਾ ਖਰਚਾ ਆਸਟ੍ਰੇਲੀਆਈ ਟੈਨਿਸ ਜਗਤ ਵੱਲੋਂ ਹੀ ਭੁਗਤਾਉਣਾ ਨਿਯਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਹੋਰ ਲੋਕ ਵੀ ਪਰਤ ਰਹੇ ਹਨ ਜਾਂ ਆ ਰਹੇ ਹਨ ਅਤੇ ਹੋਟਲ ਕੁਆਰਨਟੀਨ ਦਾ ਉਨ੍ਹਾਂ ਦਾ ਖਰਚਾ ਜਦੋਂ ਉਹ ਆਪ ਕਰ ਰਹੇ ਹਨ ਤਾਂ ਫੇਰ ਰਾਜ ਸਰਕਾਰ ਅਜਿਹੇ ਮਾਮਲਿਆਂ ਵਿੱਚ ਦੁਹਰੀ ਖੇਡ ਨਹੀਂ ਖੇਡ ਸਕਦੀ। ਰਾਜਾਂ ਨਾਲ ਸੀਮਾਵਾਂ ਖੋਲ੍ਹਣ ਬਾਰੇ ਉਨ੍ਹਾਂ ਕਿਹਾ ਕਿ ਉਹ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦੀ ਸਲਾਹ ਉਪਰ ਖੁਲ੍ਹੇ ਮਨ ਨਾਲ ਗੌਰ ਕਰ ਰਹੇ ਹਨ ਅਤੇ ਜਲਦੀ ਹੀ ਇਸ ਬਾਬਤ ਫੈਸਲੇ ਲੈ ਲਏ ਜਾਣਗੇ ਅਤੇ ਆਂਕੜਿਆਂ ਨੂੰ ਵਾਚਦਿਆਂ ਹੋਇਆਂ ਸਮੁੱਚਾ ਰਾਜ ਹੀ ਓਰੇਂਜ ਜ਼ੋਨ ਵਿੱਚ ਘੋਸ਼ਿਤ ਹੋ ਜਾਵੇਗਾ ਅਤੇ ਫੇਰ ਦੋਹਾਂ ਰਾਜਾਂ ਦਰਮਿਆਨ ਬਣੇ ‘ਬਬਲ’ ਦਾ ਆਕਾਰ ਵਧਾਉਂਦਿਆਂ ਹੋਇਆ ਆਖਿਰ ਇਸ ਨੂੰ ਖ਼ਤਮ ਹੀ ਕਰ ਦਿੱਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks