ਸਿੱਖੀ ਵਿਚਾਰਧਾਰਾ ਮਨੁੱਖੀ ਜੀਵਨ ਸ਼ੈਲੀ ਦੀ ਨੀਂਹ : ਡਾ. ਹਰਪਾਲ ਸਿੰਘ ਪੰਨੂ 

ਸਫ਼ਰਨਾਮਾ ‘ਅਣਡਿੱਠੀ ਦੁਨੀਆ‘ ਲੋਕ ਅਰਪਿਤ : ਲੇਖਕ ਗਿੰਨੀ ਸਾਗੂ 

news lasara 190617 dr h s pannu book released 002

(ਬ੍ਰਿਸਬੇਨ 16 ਜੂਨਵਿਦੇਸ਼ੀ ਧਰਤ ‘ਤੇ ਸਿੱਖੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਸਿੱਖ ਵੈੱਲਫੇਅਰ ਐਂਡ ਐਜੂਕੇਸ਼ਨ ਸੈਂਟਰ ਅਤੇਗੁਰਦੁਆਰਾ ਸਾਹਿਬ ਲੋਗਨ ਰੋਡ ਵਿੱਖੇ ਸਿੱਖ ਵਿਦਵਾਨ ਪ੍ਰੋਹਰਪਾਲ ਸਿੰਘ ਪੰਨੂ ਦਾ ਰੂਰੂ ਸਮਾਗਮ ਅਯੋਜਿਤ ਕੀਤਾ ਗਿਆ। ਇਹ ਜਾਣਕਾਰੀ ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਅਤੇ ਗੁਰੂਘਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬਨਾਲ ਸਾਂਝੀ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਗੁਰੂਘਰ ਕਮੇਟੀ ਮੈਂਬਰ ਅਤੇ ਮੰਚ ਸੰਚਾਲਕ ਸੁਰਿੰਦਰ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖ ਕੀਤੀ। ਉਹਨਾਂ ਸੰਖੇਪ ਵਿੱਚ ਪ੍ਰੋਪੰਨੂ ਜੀ ਦੇ ਜੀਵਨ ਫਲਸਫੇ ਉੱਪਰ ਝਾਤ ਪਾਈ। ਇਸ ਉਪਰੰਤ ਤਕਰੀਬਨ ਤਿੰਨ ਘੰਟਿਆਂ ਲਈ ਪ੍ਰੋਹਰਪਾਲ ਸਿੰਘ ਪੰਨੂ ਨੇ ਸਾਖੀਆਂ ਦੇ ਜ਼ਰੀਏ ਪੰਜਾਬੀ ਭਾਸ਼ਾਸਾਹਿਤਗੁਰਬਾਣੀਸਿੱਖ ਇਤਿਹਾਸਮਜ਼ੂਦਾ ਨਿਘਾਰ ਅਤੇ ਭਵਿੱਖੀ ਪ੍ਰਬੰਧਾਂ ਆਦਿ ਉੱਪਰ ਵਿਸਥਾਰ ਤਕਰੀਰਾਂ ਕੀਤੀਆਂ। ਉਹਨਾਂ ਕਿਹਾ ਕਿ ਇਸ ਆਧੁਨਿਕ ਯੁਗ ‘ ਸਾਨੂੰ ਧਰਮ ਅਤੇ ਵਿਗਿਆਨ ਦਾ ਸਹੀ ਤਾਲਮੇਲਬਣਾ ਕੇ ਚੱਲਣ ਦੀ ਲੋੜ੍ਹ ਹੈ। ਉਹਨਾਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੇ ਹਵਾਲਿਆਂ ਨਾਲ ਸਿੱਖੀ ਵਿਚਾਰਧਾਰਾ ਨੂੰ ਸੰਗਤ ਨਾਲ ਸਾਂਝਾ ਕੀਤਾ ਅਤੇ ਸੁਆਲਾਂ ਦੇ ਪੁੱਖਤਾ ਜ਼ੁਆਬ ਵੀ ਦਿੱਤੇ। ਹੋਰ ਬੁਲਾਰਿਆਂ ਵਿੱਚ ਸਾਬਕਾ ਪ੍ਰਿੰਸੀਪਲ ਸੂਬਾ ਸਿੰਘ ਖਾਲਸਾਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨਵਿਚਾਰਕਸੂਰਬੀਰ ਯੋਧੇ ਅਤੇ ਸਮਾਜਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸ਼ਾਨਾਮੱਤੀ ਸਿੱਖ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਜੋੜਨਾ ਸਮੇਂ ਦੀ ਮੰਗ ਹੈ।

news lasara 190617 dr h s pannu book released

 ਗਿਆਨੀ ਨਰਿੰਦਰਪਾਲ ਸਿੰਘ ਅਤੇ ਪਰਗਟ ਰੰਧਾਵਾ ਵੱਲੋਂ ਸੰਗਤਾ ਨਾਲ ਸਿੱਖ ਧਰਮ ਬਾਰੇ ਸਾਂਝ ਪਾਈ ਗਈ। ਸਮਾਰੋਹ ਦੇ ਅੰਤ ‘ ਗੁਰਦੁਆਰਾ ਪ੍ਰਬੰਧਕ ਕਮੇਟੀਓਅਨ ਕਰੂ ਰੰਗਮੰਚ ਗਰੁੱਪ ਅਤੇ ਬਿ੍ਰਸਬੇਨ ਪੰਜਾਬੀ ਪ੍ਰੈੱਸ ਕਲੱਬ ਵਲੋਂ ਪ੍ਰੋਹਰਪਾਲ ਸਿੰਘ ਪੰਨੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾਗਿਆ। ਇਸ ਮੌਕੇ ਅਦੀਬਾ ਵੱਲੋਂ ਮੈਲਬਾਰਨ ਨਿਵਾਸੀ ਲੇਖਕ ਗਿੰਨੀ ਸਾਗੂ ਦੁਆਰਾ ਲਿਖਤ ਸਫ਼ਰਨਾਮਾ ‘ਅਣਡਿੱਠੀ ਦੁਨੀਆ‘ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ  ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲਅਵਨਿੰਦਰ ਸਿੰਘ ਲਾਲੀ ਗਿੱਲਹਰਪਾਲ ਸਿੰਘਬੁੱਟਰਗੁਰਪ੍ਰੀਤ ਸਿੰਘ ਬੱਲਸੁਰਿੰਦਰ ਸਿੰਘਗੁਰਦੀਪ ਸਿੰਘ ਨਿੱਝਰਤਜਿੰਦਰਪਾਲ ਸਿੰਘਮੁਖ਼ਤਿਆਰ ਸਿੰਘ ਹਰਦੇਵ ਸਿੰਘ ਅਤੇ ਪੰਜ ਆਬ ਰੀਡਿੰਗ ਗਰੁੱਪ ਦੇ ਪ੍ਰਬੰਧਕ ਕੁਲਜੀਤ ਸਿੰਘ ਖੋਸਾ ਵਲੋਂ ਸਾਂਝੇ ਤੌਰ ‘ਤੇ ਇਸ ਵਿਲੱਖਣ ਧਾਰਮਿਕ ਅਤੇ ਸਾਹਿਤਕ ਸਮਾਗਮ ਵਿੱਚ ਸੰਗਤਾਂ ਦੀਭਰਵੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਪੰਜ ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਵੱਲੋਂ  ਕਿਤਾਬਾਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਵਿਲੱਖਣ ਕਾਰਜ਼ ਹੋ ਨਿੱਬੜੀ। ਮੰਚ ਸੰਚਾਲਨ ਸੁਰਿੰਦਰ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘਨਵਦੀਪ ਸਿੰਘਮੋਹਿੰਦਰ ਸਿੰਘਹਰਜੀਤ ਭੁੱਲਰਪ੍ਰਣਾਮ ਸਿੰਘ ਹੇਅਰਸਤਪਾਲ ਸਿੰਘ ਸੱਤੀਦਲਜੀਤ ਸਿੰਘਸੁਰਿੰਦਰ ਖੁਰਦਹਰਪ੍ਰੀਤ ਕੋਹਲੀਜਗਜੀਤ ਖੋਸਾਗੁਰਮੁੱਖ ਭੰਦੋਹਲਜਗਦੀਪ ਸਿੰਘ ਗਿੱਲਅਜੇਪਾਲ ਸਿੰਘਜੱਗਾ ਸਿੱਧੂਦੇਵ ਸਿੱਧੂਮਨਦੀਪ ਖੋਸਾ ਆਦਿ ਨੇ ਹਾਜ਼ਰੀ ਲਗਵਾਈ।ਜਿਕਰਯੋਗ ਹੈ ਕਿ ਡਾਹਰਪਾਲ ਸਿੰਘ ਪੰਨੂ ਨੂੰ ਸਾਲ 1988 ਵਿੱਚ ‘ਸਿੱਖ ਸਟੀਡਸ’ ਬਾਬਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ (ਪੀ ਐੱਚ ਡੀਦੀ ਉਪਾਧੀ ਨਾਲ ਸਨਮਾਨਿਆ ਗਿਆ ਸੀ।

(ਹਰਜੀਤ ਲਸਾੜਾ)

 harjit_las@yahoo.com

Install Punjabi Akhbar App

Install
×