ਆਂਧਰ ਪ੍ਰਦੇਸ਼ ਨੂੰ ਮਿਲਣਗੀਆਂ ਹੁਣ ਤਿੰਨ ਰਾਜਧਾਨੀਆਂ, ਰਾਜਪਾਲ ਨੇ ਦਿੱਤੀ ਬਿਲ ਨੂੰ ਮਨਜ਼ੂਰੀ

ਆਂਧਰ ਪ੍ਰਦੇਸ਼ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਸ਼ੁੱਕਰਵਾਰ ਨੂੰ ਏਪੀ ਡਿਸੇਂਟਰਲਾਇਜੇਸ਼ਨ ਐਂਡ ਡੇਵਲਪਮੇਂਟ ਆਫ਼ ਆਲ ਰੀਜਨਸ ਬਿਲ-2020 ਅਤੇ ਏਪੀਸੀਆਰਡੀਏ ਰਿਪੀਲ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਜਿਸਦੇ ਨਾਲ ਹੀ 3 ਰਾਜਧਾਨੀਆਂ ਬਣਨ ਦਾ ਰਸਤਾ ਸਾਫ਼ ਹੋ ਗਿਆ। ਹੁਣ ਕਾਰਜਕਾਰੀ ਰਾਜਧਾਨੀ ਵਿਸ਼ਾਖਾਪੱਤਨਮ, ਵਿਧਾਨਕ (legislative) ਰਾਜਧਾਨੀ ਅਮਰਾਵਤੀ ਅਤੇ ਕਾਨੂੰਨੀ ਰਾਜਧਾਨੀ ਕੁਰਨੂਲ ਹੋਵੇਗੀ। ਹਾਲਾਂਕਿ, ਬਿੱਲਾਂ ਦੇ ਖਿਲਾਫ ਕਈ ਯਾਚਿਕਾਵਾਂ ਹਾਈਕੋਰਟ ਵਿੱਚ ਲੰਬਿਤ ਪਈਆਂ ਹੋਈਆਂ ਹਨ।