ਕੁਈਨਜ਼ਲੈਂਡ ਵਿੱਚ 80 ਸਾਲਾਂ ਦੇ ਬਜ਼ੁਰਗ ਦੀ ਕਰੋਨਾ ਕਾਰਨ ਮੌਤ -ਫਿਲੀਪੀਂਜ਼ ਤੋਂ ਸਥਾਪਿਤ, ਆਇਆ ਸੀ ਵਾਪਿਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ। ਉਨ੍ਹਾਂ ਦੁੱਖ ਨਾਲ ਕਿਹਾ ਕਿ ਇੱਕ 80 ਸਾਲਾਂ ਦੇ ਬਜ਼ੁਰਗ ਵਿਅਕਤੀ ਜੋ ਕਿ ਫਿਲੀਪੀਂਜ਼ ਤੋਂ ਮਾਰਚ ਦੀ 20 ਤਾਰਖੀ ਨੂੰ ਆਏ ਸਨ ਅਤੇ 25 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਸੀ। ਉਹਨਾਂ ਨੂੰ ਬ੍ਰਿਸਬੇਨ ਦੇ ਪ੍ਰਿੰਸ ਚਾਰਲਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਜ਼ੇਰੇ ਇਲਾਜ ਸੀ। ਰਾਜ ਅੰਦਰ ਕੁੱਲ ਅਜਿਹੀਆਂ ਮੌਤਾਂ ਦੀ ਸੰਖਿਆ 7 ਹੋ ਗਈ ਹੈ ਅਤੇ ਮੌਜੂਦਾ ਸਮੇਂ ਵਿੱਚ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 55 ਹੈ।
ਸਿਹਤ ਮੰਤਰੀ ਅਤੇ ਮੁੱਖ ਸਿਹਤ ਅਧਿਕਾਰੀ, ਦੋਹਾਂ ਨੇ ਹੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਬਜ਼ੁਰਗ ਦੀ ਮੌਤ, ਸੋਮਵਾਰ ਦੀ ਰਾਤ ਨੂੰ ਹੋਈ ਜੋ ਕਿ ਫਿਲੀਪੀਂਜ਼ ਤੋਂ ਕੁਈਨਜ਼ਲੈਂਡ ਆਇਆ ਸੀ।
ਜ਼ਿਕਰਯੋਗ ਹੈ ਕਿ ਰਾਜ ਅੰਦਰ ਬੀਤੀ ਰਾਤ ਦੋ ਹੋਟਲ ਕੁਆਰਨਟੀਨ ਦੇ ਮਾਮਲੇ ਵੀ ਦਰਜ ਹੋਏ ਹਨ।

Install Punjabi Akhbar App

Install
×