ਅੰਮ੍ਰਿਤਸਰ ਸਣੇ ਭਾਰਤ ਦੇ ਤਿੰਨ ਸ਼ਹਿਰ ਵਧੀਆ ਸੇਵਾਵਾਂ ਦੇਣ ਵਾਲੇ 100 ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ

amritsar141119

ਭਾਰਤ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜੈਸਲਮੇਰ ਤੇ ਤਿਰੂਵਨੰਤਪੁਰਮ ਨੂੰ ਉਨ੍ਹਾਂ 100 ਸ਼ਹਿਰਾਂ ਦੀ ਸਾਲ 2015 ਦੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ ਜੋ ਹੋਟਲਾਂ ‘ਚ ਵਧੀਆ ਸੇਵਾਵਾਂ ਦੇ ਕੇ ਪੈਸੇ ਦਾ ਪੂਰਾ ਮੁੱਲ ਪਾਉਂਦੇ ਹਨ। ਇਹ ਸੂਚੀ ਦੁਨੀਆ ਦੇ ਹੋਟਲਾਂ ਬਾਰੇ ਖੋਜ ਕਰਨ ਵਾਲੀ ਇਕ ਵੈੱਬਸਾਈਟ ਟ੍ਰੀਵਾਗੋ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸੂਚੀ ‘ਚ ਭਾਰਤ ਤੋਂ ਪੇਰੂ ਤੇ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਸ਼ਹਿਰਾਂ ਦੀ ਬਾਰੀਕੀ ਨਾਲ ਖੋਜ ਕੀਤੀ ਗਈ। ਇਸ ਵੈੱਬਸਾਈਟ ਅਨੁਸਾਰ ਇਸ ਸੂਚੀ ‘ਚ ਸ਼ਾਮਿਲ ਸ਼ਹਿਰਾਂ ‘ਚ ਘੱਟ ਖ਼ਰਚੇ ‘ਤੇ ਵਧੀਆ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਟ੍ਰੀਵਾਗੋ ਦੇ ਅਭਿਨਵ ਕੁਮਾਰ ਨੇ ਕਿਹਾ ਕਿ ਸੂਚੀ ‘ਚ ਸਪਸ਼ਟ ਹੈ ਕਿ ਪੂਰੀ ਦੁਨੀਆ ‘ਚ ਛੋਟੇ ਸ਼ਹਿਰ ਸੈਲਾਨੀਆਂ ਦੇ ਧਿਆਨ ‘ਚ ਆ ਰਹੇ ਹਨ ਤੇ ਛੋਟੇ ਸ਼ਹਿਰਾਂ ਦੇ ਹੋਟਲ ਘੱਟ ਪੈਸੇ ‘ਚ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਇਸ ਸੂਚੀ ‘ਚ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਨੂੰ 96.52 ਅੰਕਾਂ ਨਾਲ 6ਵੇਂ ਸਥਾਨ ‘ਤੇ ਰੱਖਿਆ ਗਿਆ ਹੈ ਜਦੋਂ ਕਿ ਰਾਜਸਥਾਨ ਦਾ ਸ਼ਹਿਰ ਜੈਸਲਮੇਰ 96.37 ਅੰਕਾਂ ਨਾਲ 12 ਸਥਾਨ ‘ਤੇ ਹੈ। ਤਿਰੂਵਨੰਤਪੁਰਮ ਨੂੰ 96.19 ਅੰਕਾਂ ਨਾਲ 15ਵਾਂ ਸਥਾਨ ਦਿੱਤਾ ਗਿਆ ਹੈ।

Install Punjabi Akhbar App

Install
×