ਅੰਮ੍ਰਿਤਸਰ ਦਾ ਵਿਕਾਸ ਤੇ ਹੋਰ ਕੌਮਾਂਤਰੀ ਹਵਾਈ ਸੇਵਾਵਾਂ ਅੰਮ੍ਰਿਤਸਰ ਹਵਾਈ ਅੱਡੇ ਜਲਦੀ ਸ਼ੁਰੂ ਹੋਣਗੀਆਂ -ਔਜਲਾ

news h kohli 180827 amritsar development
(ਗੁਰਜੀਤ ਔਜਲਾ ਦਾ ਸਨਮਾਨ ਕਰਦੇ ਹੋਏ ਅਵਨਿੰਦਰ ਲਾਲੀ, ਪ੍ਰਣਾਮ ਸਿੰਘ ਹੇਅਰ, ਹਰਿੰਦਰ ਸਿੰਘ ਗਿੱਲ ਤੇ ਸੱਤਪਾਲ ਸਿੰਘ ਕੂਨਰ)
ਆਸਟ੍ਰੇਲੀਆ ਦੇ ਸ਼ਹਿਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਸਿੱਖ ਟੈਂਪਲ ਦੇ ਐੱਜੂਕੇਸ਼ਨ ਤੇ ਵੈੱਲਫੇਅਰ ਸੈਂਟਰ ਏਟ ਮਾਈਲ ਪਲੇਨ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਕਲਚਰ ਐਸੋਸੀਏਸ਼ਨ ਆਫ ਕੁਈਨਸਲੈਂਡ ਦੇ ਅਹੁਦੇਦਾਰਾਂ, ਮੈਂਬਰਾਂ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਬ੍ਰਿਸਬੇਨ ਵਿੱਖੇ ਸਮਾਗਮ ਦੋਰਾਨ ਸਨਮਾਨ ਕੀਤਾ। ਪੰਜਾਬੀ ਕਲਚਰ ਐਸੋਸੀਏਸ਼ਨ ਆਫ ਕੁਈਨਸਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ ਗਿੱਲ (ਲਾਲੀ) ਨੇ ਸਮਾਗਮ ਵਿੱਚ ਉਹਨਾਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੂੰ ਜੀ ਆਈਆਂ ਆਖਿਆ। ਪੰਜਾਬ ਦੀ ਮੌਜੂਦਾ ਸਥਿਤੀ, ਹਾਲਾਤਾਂ ਤੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਣਾਮ ਸਿੰਘ ਹੇਅਰ ਤੇ ਅਮਰਜੀਤ ਸੇਖੋਂ ਨੇ ਸਵਾਗਤੀ ਭਾਸ਼ਨ ਵਿਚ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਨੌਜਵਾਨ, ਪੜ੍ਹ-ਲਿਖੇ ਤੇ ਅਗਾਂਹਵਧੂ ਖਿਆਲਾਂ ਦੇ ਆਗੂ ਹਨ, ਜੋ ਦੂਰ ਅੰਦੇਸ਼ੀ ਸੋਚ ਨਾਲ ਅੰਮਿ੍ਤਸਰ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿਚ ਸੁਚੱਜੇ ਢੰਗ ਨਾਲ ਪਹੁੰਚਾਂਦੇ ਹਨ ਤੇ ਪਹੁੰਚਾਂਦੇ ਰਹਿਣਗੇ। ਇਸ ਮੌਕੇ ’ਤੇ  ਵੱਖ-ਵੱਖ ਬੁਲਾਰਿਆਂ ਵਲੋ ਤਕਰੀਰਾਂ ਕਰਦਿਆਂ ਸ. ਗੁਰਜੀਤ ਸਿੰਘ ਔਜਲਾ ਵਲੋਂ ਕੀਤੇ ਜਾ ਰਹੇ ਵਿਕਾਸ ਤੇ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸ. ਗੁਰਜੀਤ ਸਿੰਘ ਔਜਲਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਦਾ ਮੁੱਖ ਮਨੋਰਥ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪੂਰੇ ਵਿਸ਼ਵ ਨਾਲ ਜੋੜਨਾ ਹੈ, ਤਾ ਜੋ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਦਾ ਘੱਟ ਸਮੇ ਵਿੱਚ ਆਪਣੇ ਘਰ ਨਾਲ ਸਿੱਧਾ ਸੰਪਰਕ ਹੋ ਸਕੇ।
ਇਸੇ ਤਹਿਤ ਅਗਸਤ ਮਹੀਨੇ ਤੋਂ ਨਵੀਂ ਸ਼ੁਰੂ ਹੋਈ ਏਅਰ ਏਸ਼ੀਆ ਦੀ ਅੰਮ੍ਰਿਤਸਰ ਤੋ ਕੁਆਲਾਲੰਪੁਰ ਦੀ ਸਿੱਧੀ ਫਲਾਈਟ ਨਾਲ ਕੁਆਲਾਲੰਪੁਰ ਤੋ ਅੱਗੇ ਬਾਲੀ, ਸਿੰਗਾਪੁਰ, ਬੈਕਾਕ ਆਦਿ ਦੇ ਨਾਲ-ਨਾਲ ਆਸਟ੍ਰੇਲੀਆ-ਨਿਊਜ਼ੀਲੈਂਡ ਵੱਸਦੇ ਪ੍ਰਵਾਸੀਆ ਅਤੇ ਪੰਜਾਬ ਦੇ ਕਿਸਾਨਾ ਨੂੰ ਵੀ ਇਸ ਫਲਾਈਟ ਦਾ ਸਿੱਧਾ ਲਾਭ ਹੋਵੇਗਾ।ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ, ਸਿਹਤ, ਖੇਡਾਂ ਨੂੰ ਪ੍ਰਫੁੱਲਿਤ ਕਰਨਾ, ਬੁਨੀਆਦੀ ਸਹੂਲਤਾਂ, ਨਸ਼ਾਂ ਮੁਕਤ ਸਮਾਜ ਅਤੇ ਭ੍ਰਿਸ਼ਟਾਚਾਰ ਰਹਿਤ ਪ੍ਰਸਾਸ਼ਨ ਮੁਹੱਈਆਂ ਕਰਵਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆ ਉੱਥੇ ਵਿਦੇਸ਼ਾ ਵਿੱਚ ਸਖਤ ਮਿਹਨਤ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਭਰ ਵਿੱਚ ਰੁਸ਼ਨਾ ਦਿੱਤਾ ਹੈ। ਪ੍ਰਵਾਸੀ ਜਿੱਥੇ ਪੰਜਾਬ ਦੀ ਖ਼ੈਰ-ਖਵਾਹ ਮੰਗਦੇ ਹਨ ਉੱਥੇ ਵਿਦੇਸ਼ਾ ਵਿੱਚ ਧਰਮ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰ ਕੇ ਪੰਜਾਬ ਨੂੰ ਸੱਤ ਸਮੁੰਦਰਾਂ ਦਾ ਪੰਜਾਬ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਰਹਿਨਮਾਈ ਹੇਠ ਕਾਂਗਰਸ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੇ ਤਖ਼ਤ ਉੱਪਰ ਜਿੱਤ ਦਾ ਪਰਚਮ ਲਹਿਰਾਏਗੀ। ਔਜਲਾ ਨੇ ਕਿਹਾ ਕਿ ਵਿੱਦਿਆ ਦੇ ਖੇਤਰ ਤੇ ਕਿਸਾਨਾਂ ਦੀ ਭਲਾਈ ਲਈ ਪਹਿਲ ਦੇ ਆਧਾਰ ‘ਤੇ ਯੋਜਨਾਵਾਂ ਬਣਾਇਆਂ ਜਾ ਰਹੀਆਂ ਹਨ। ਔਜਲਾ ਨੇ ਸਰਕਾਰ ਦੀਆਂ ਗਤੀਵਿਧੀਆਂ ਤੇ ਉਸਾਰੂ ਕੰਮਾਂ ਬਾਰੇ ਚਾਨਣਾ ਪਾਇਆ।
ਗੁਰਜੀਤ ਸਿੰਘ ਔਜਲਾ ਐਮ. ਪੀ. ਨੇ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਤੇ ਧੰਨਵਾਦੀ ਭਾਸ਼ਨ ਵਿਚ ਦੱਸਿਆ ਕਿ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਸੇਵਾਵਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਰਨਾਂ ਦੇਸ਼ਾਂ ਨੂੰ ਚਾਲੂ ਕਰਵਾਉਣ ਤੇ ਰੇਲ ਯਾਤਰਾਵਾਂ ਸੁਖਾਲਿਆਂ ਸਰਕਾਰੀ ਸਕੂਲਾਂ, ਸਰਕਾਰੀ ਹਸਪਤਾਲਾਂ ਨੂੰ ਵਧੀਆ ਬਨਾਉਣ ਲਈ ਦਿਨ-ਰਾਤ ਮਿਹਨਤ ਕਰਦਾ ਰਹਾਂਗਾ। ਪ੍ਰੋਗਰਾਮ ਦੇ ਆਖ਼ਿਰ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਈਨਜ਼ਲੈਂਡ ਵਲੋ ਪ੍ਰਧਾਨ ਅਵਨਿੰਦਰ ਸਿੰਘ ਲਾਲੀ (ਗਿੱਲ), ਪ੍ਰਣਾਮ ਸਿੰਘ ਹੇਅਰ, ਤਜਿੰਦਰ ਸਿੰਘ ਗਿੱਲ, ਸੱਤਪਾਲ ਸਿੰਘ ਕੂਨਰ ਪ੍ਰਧਾਨ ਕਾਂਗਰਸ ਕਮੇਟੀ ਕੁਈਨਸਲੈਂਡ ਦੀ ਅਗਵਾਈ ਵਿੱਚ ਪੰਜਾਬੀ ਭਾਈਚਾਰੇ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮਾਝਾ ਕਲੱਬ ਵੱਲੋਂ ਵੀ ਗੁਰਜੀਤ ਸਿੰਘ ਔਜਲਾ ਦਾ ਵਿਸ਼ੇਸ਼ ਸਨਮਾਨ ਲਈ ਪ੍ਰੋਗਰਾਮ ਉਲੀਕਿਨ ਦਾ ਐਲਾਨ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਜਸਵਿੰਦਰ ਰਾਣੀਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਜਸਜੋਤ ਸਿੰਘ ਪ੍ਰਧਾਨ, ਸੁਖਰਾਜਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਵਿਰਕ, ਰੂਬੀ ਸੰਧੂ ਜੱਸੀਆ, ਮਨਦੀਪ ਸਿੰਘ, ਵਿਜੈ ਗਰੇਵਾਲ, ਜਰਮਨ ਰੰਧਾਵਾ, ਹਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਲਵਜੀਤ ਸਿੰਘ, ਸੁਖਚੈਨ ਕੋਹਰੀ, ਮਨਮੋਹਣ ਸਿੰਘ ਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਦੇ ਸਾਰੇ ਅਹੁਦੇਦਾਰਾਂ ਤੋਂ ਇਲਾਵਾ ਕਈ ਹੋਰ ਸੱਜਣ ਪ੍ਰੋਗਰਾਮ ‘ਚ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Welcome to Punjabi Akhbar

Install Punjabi Akhbar
×
Enable Notifications    OK No thanks