ਅੰਮ੍ਰਿਤਸਰ ਤੋਂ ਆਸਟ੍ਰੇਲੀਆ ਦੀ ਸਿੱਧੀ ਪਹਿਲੀ ਉਡਾਣ ਅੱਜ ਤੋਂ:- ਔਜਲਾ 

FB_IMG_1534425352053
ਅੰਮ੍ਰਿਤਸਰ ਏਅਰਪੋਰਟ ਤੋਂ ਆਸਟ੍ਰੇਲੀਆਂ ਦੀ ਸਿੱਧੀ ਉਡਾਣ 16 ਤੋਂ ਏਅਰ ਏਸ਼ੀਆ ਐਕਸ ਨੇ ਸ਼ੁਰੂ ਕਰ ਦਿੱਤੀ ਹੈ। 16 ਅਗਸਤ ਨੂੰ ਹਫ਼ਤੇ ਵਿਚ 4 ਦਿਨ ਜਾਣ ਵਾਲੀ ਇਸ ਉਡਾਣ ਨੂੰ 380 ਯਾਤਰੀਆਂ ਦੀ ਸਮਰੱਥਾ ਰੱਖਣ ਵਾਲੇ ਏਅਰ ਬੱਸ ਏ-330 ਨੂੰ ਆਕਾਸ਼ ‘ਚ ਉਤਾਰਿਆ ਦਿੱਤਾ ਹੈ। ਅੰਮ੍ਰਿਤਸਰ ਤੋਂ 2400 ਏਅਰੋ ਨਾਟੀਕਲ ਮੀਲ ਦਾ ਸਫਰ ਇਹ ਜਹਾਜ਼ 5 ਘੰਟੇ 55 ਮਿੰਟ ਵਿਚ ਤੈਅ ਕਰੇਗਾ।
ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਣ ਵਾਲੇ ਹਵਾਈ ਯਾਤਰੀਆਂ ਲਈ ਇਸ ਰਸਤੇ ‘ਚ ਪ੍ਰਤੀ ਸਾਲ 1,56,000 ਸੀਟਾਂ ਦੀ ਸਮਰੱਥਾ ਹੈ, ਜਦੋਂ ਕਿ ਇਸ ਵਿਚ ਸਿਰਫ 3555 ਰੁਪਏ ਕਿਰਾਇਆ ਰੱਖਿਆ ਗਿਆ ਹੈ ਤੇ ਪ੍ਰੀਮੀਅਮ ਕਲਾਸ ਲਈ ਇਸ ਦਾ ਕਿਰਾਇਆ 11,900 ਰੁਪਏ ਤੈਅ ਕੀਤਾ ਗਿਆ ਹੈ।
ਇਸ ਮੌਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਫ਼ੋਨ ਲਾਈਨ ਤੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਸਫ਼ਰ ਨਾਲ ਅੰਮ੍ਰਿਤਸਰ ਨੂੰ ਕਾਫ਼ੀ ਲਾਭ ਹੋਵੇਗਾ। ਜਿਥੇ ਆਸਟ੍ਰੇਲੀਆ, ਨਿਊਜ਼ੀਲੈਂਡ ‘ਚ ਰਹਿਣ ਵਾਲੇ ਪੰਜਾਬੀ ਲੋਕ ਵੀ ਅੰਮ੍ਰਿਤਸਰ ਦੀ ਯਾਤਰਾ ਕਰ ਸਕਣਗੇ, ਉਥੇ ਹੀ ਮੈਲਬੋਰਨ, ਸਿਡਨੀ, ਸਿੰਗਾਪੁਰ, ਬਾਲੀ ਅਤੇ ਬੈਕਾਂਕ ਤੋਂ ਵੀ ਆਉਣ ਜਾਣ ਵਾਲੇ ਯਾਤਰੀਆਂ ਨੂੰ ਇਸ ਉਡਾਣ ਦੀ ਸਹੂਲਤ ਮਿਲੇਗੀ। ਬ੍ਰਿਸਬੇਨ ਤੋਂ ਅਵਨਿੰਦਰ ਸਿੰਘ ਗਿੱਲ (ਲਾਲੀ) ਤੇ ਪ੍ਰਣਾਮ ਸਿੰਘ ਹੇਅਰ ਤੇ ਹੋਰ ਸਕਸ਼ਿਤਾ ਨੇ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਸਿੱਧੀ ਉਡਾਣ ਲਈ ਖ਼ੁਸ਼ੀ ਪ੍ਰਗਟ ਕੀਤੀ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

Install Punjabi Akhbar App

Install
×