ਸ਼ਤਾਬਦੀ ਸਾਲ ਦੀ ਪੂਰਵ ਸੰਧਿਆ ਤੇ ਅੰਮ੍ਰਿਤਾ ਇਮਰੋਜ਼ ਪੁਰਸਕਾਰ ਦੀ ਸਥਾਪਨਾ- ਸ਼ੁਭ ਭਾਵਨਾ

amrita and imroz

ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼  ਨੇ ਅੱਧੀ ਸਦੀ ਤੋਂ ਵੱਧ ਇਕੱਠਿਆਂ ਸਾਹਿੱਤਵਾੜੀ ਸਿੰਜੀ।

ਕੱਲ੍ਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵਿਹੜੇ ਚ ਵੱਖਰੀ ਸਵੇਰ ਚੜ੍ਹੀ।

ਗੁਰਦਾਸਪੁਰ ਤੋਂ ਸ਼ਾਇਰ ਮਿੱਤਰ ਵੱਡੇ ਵੀਰ ਬੀਬਾ ਬਲਵੰਤ ਪੰਜ ਲੱਖ ਰੁਪਏ ਦਾ ਚੈੱਕ ਲ਼ੈ ਕੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਤੇ ਜਨਰਲ ਸਕੱਤਰ ਡਾ: ਸੁਰਜੀਤ ਨਾਲ ਗੁਫ਼ਤਗੂ ਕਰ ਰਹੇ ਸਨ।

ਪਿਛਲੇ ਦਸ ਸਾਲ ਤੋਂ ਉਨ੍ਹਾਂ ਦੀ ਰੀਝ ਸੀ ਕਿ ਅੰਮ੍ਰਿਤਾ ਇਮਰੋਜ਼ ਦੀ ਸ਼ਾਨ ਚ ਪੁਰਸਕਾਰ ਸਥਾਪਤ ਕੀਤਾ ਜਾਵੇ। ਗੱਲ ਇੱਕ ਲੱਖ ਰਾਸ਼ੀ ਜਮ੍ਹਾਂ ਕਰਾਉਣ ਤੋਂ ਸ਼ੁਰੂ ਹੋਈ ਤੇ ਹੁਣ ਪੰਜ ਲੱਖ ਹਾਜ਼ਰ ਸੀ।

ਬੀਬਾ ਜਗਰਾਓ ਂ ਦਾ ਜੰਮਪਲ ਕਵੀ ਤੇ ਚਿਤਰਕਾਰ ਹੈ। ਸਾਰੀ ਉਮਰ ਗੁਰਦਾਸਪੁਰ ਰੁਜ਼ਗਾਰ ਕੀਤਾ। ਸਿਹਤ ਮਹਿਕਮੇ ਚ। ਗੌਰਮਿੰਟ ਆਰਟ ਕਾਲਿਜ ਦਾ ਪੋਸਟ ਗਰੈਜੂਏਟ ਹੈ। ਕਲਾਵੰਤ ਜੀਅ।

ਮੈਨੂੰ ਜਦ ਮਿਲੇਗਾ ਤਾਂ ਜ਼ਿਲ੍ਹਾ ਵੱਟ ਭਰਾ ਕਹੇਗਾ। ਪੱਗ ਵੱਟ ਵਾਂਗ। ਮੈਂ ਗੁਰਦਾਸਪੁਰ ਜੰਮ ਕੇ ਲੁਧਿਆਣੇ ਹਾਂ ਤੇ ਉਹ ਲੁਧਿਆਣਿਓ ਂ ਗੁਰਦਾਸ ਪੁਰ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਗਵਾਂਢੀ।

ਨਾਗਮਣੀ ਮੈਗਜ਼ੀਨ ਰਾਹੀਂ ਬੀਬਾ ਅੰਮ੍ਰਿਤਾ ਇਮਰੋਜ਼ ਨਾਲ ਜੁੜਿਆ।

ਫਿਰ…..

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।

ਸੱਦੇ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।

ਮੈਂ, ਅਕਾਡਮੀ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਕੁਝ ਹੋਰ ਦੋਸਤ ਜਦ ਬੀਬਾ ਨੂੰ ਮਿਲੇ ਤਾਂ ਉਸ ਦੀ ਰੂਹ ਚ ਅਜਬ ਰੱਜ ਦਿਸਿਆ।

ਉਸ ਕਿਹਾ, ਮੇਰੀ ਅਕੀਦਤ ਸੀ ਦੋਹਾਂ ਰੂਹਾਂ ਚ।

ਇਹ ਪੈਸੇ ਮੈਂ ਪੈਨਸ਼ਨ ਚੋਂ ਜੋੜੇ ਨੇ, ਕੋਈ ਥੈਲੀਸ਼ਾਹ ਨਹੀਂ ਮੈਂ।

ਉਸ ਦੇ ਚਿੱਤ ਦੀ ਸ਼ਹਿਨਸ਼ਾਹੀ ਨੂੰ ਸਲਾਮ!

ਹੁਣ ਅਕਾਡਮੀ ਵੱਲੋਂ ਹਰ ਸਾਲ ਅੰਮ੍ਰਿਤਾ ਪ੍ਰੀਤਮ ਦੇ ਜਨਮ ਸ਼ਤਾਬਦੀ ਸਾਲ 2019 ਤੋਂ 51 ਹਜ਼ਾਰ ਰੁਪਏ ਦਾ ਪੁਰਸਕਾਰ ਇਸ ਰਾਸ਼ੀ ਦੇ ਵਿਆਜ਼ ਸਿਰੋਂ ਦਿੱਤਾ ਜਾਇਆ ਕਰੇਗਾ।

ਪਿਛਲੀ ਕਾਰਜਕਾਰਨੀ ਨੇ ਡਾ: ਸੁਖਦੇਵ ਸਿੰਘ ਤੇ ਡਾ: ਅਨੂਪ ਸਿੰਘ ਦੀ ਅਗਵਾਈ ਚ ਇਹ ਪੇਸ਼ਕਸ਼ ਪਰਵਾਨ ਕੀਤੀ ਸੀ। ਉਨ੍ਹਾਂ ਸਮੇਤ ਸਮੂਹ ਪੰਜਾਬੀ ਜਗਤ ਨੂੰ ਮੁਬਾਰਕਾਂ।

ਸ਼ਾਇਰ ਬੀਬਾ ਬਲਵੰਤ ਜੀ ਦੀ ਤਮੰਨਾ ਪੂਰੀ ਹੋਈ!

ਜੇ ਕੋਈ ਕਿਸੇ ਇਸ਼ਟ ਨੂੰ ਮੁਹੱਬਤ ਕਰੇ ਤਾਂ ਬੀਬਾ ਬਲਵੰਤ ਵਾਂਗ ਕਰੇ, ਨਹੀਂ ਤਾਂ ਨਾ ਕਰੇ।

ਇਮਰੋਜ਼ ਜੀ ਦੇ ਜੀਂਦੇ ਜੀਅ ਬੀਬਾ ਨੇ ਤਾਜ ਉਸਾਰਿਆ ਹੈ,

ਇਹ ਨਿੱਕੀ ਗੱਲ ਨਹੀਂ।

ਬੀਬਾ ਦੇ ਸੁਹਜ, ਸਲੀਕੇ ਤੇ ਸਿਦਕੀ ਸਨੇਹ ਨੂੰ ਸਲਾਮ!

(ਗੁਰਭਜਨ ਗਿੱਲ)

gurbhajansinghgill@gmail.com

ਨੋਟ: ਕੁਝ ਦੋਸਤ ਬੀਬਾ ਜੀ ਦਾ ਨੰਬਰ ਮੰਗਦੇ ਹਨ,ਵਧਾਈ ਦੇਣ ਲਈ…… ਉਨ੍ਹਾਂ ਦਾ ਸੰਪਰਕ ਨੰਬਰ ਹੈ  +91 98552 94356

Install Punjabi Akhbar App

Install
×