ਨਿਊਜ਼ੀਲੈਂਡ ‘ਦੇ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਹੋਏ ਅੰਮ੍ਰਿਤ ਸੰਚਾਰ ਵਿਚ 37 ਪ੍ਰਾਣੀ ਗੁਰੂ ਵਾਲੇ ਬਣੇ

NZ PIC 8 Oct-2
ਬੇਅ ਆਫ਼ ਪਲੇਂਟੀ ਖੇਤਰ ਦੇ ਸਭ ਤੋਂ ਜ਼ਿਆਦਾ ਜਨ ਸੰਖਿਆ ਅਤੇ ਪੰਜਾਬੀ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਟੌਰੰਗਾ ਵਿਖੇ ਕੱਲ੍ਹ ਪਹਿਲੀ ਵਾਰ ‘ਗੁਰਦੁਆਰਾ ਸਿੱਖ ਸੰਗਤ’ ਵਿਖੇ ਅੰਮ੍ਰਿਤ ਦਾ ਸੰਚਾਰ ਕੀਤਾ ਗਿਆ। ਪਿਛਲੇ ਲਗਪਗ 11 ਦਿਨਾਂ ਤੋਂ ਬਾਬਾ ਰਣਜੋਧ ਸਿੰਘ ਦੇ ਚਲਦੇ ਕੀਰਤਨ ਸਮਾਗਮਾਂ ਦੀ ਲੜੀ ਦੌਰਾਨ ਇਥੇ ਦੀਆਂ ਸੰਗਤਾਂ ਦੇ ਵਿਚ ਪਿਛਲੇ ਕਾਫੀ ਦਿਨਾਂ ਤੋਂ ਗੁਰਮਤਿ ਦਾ ਮਾਹੌਲ ਵੀ ਬਣਿਆ ਹੋਇਆ ਸੀ, ਜਿਸ ਸਦਕਾ 30 ਦੇ ਕਰੀਬ ਨਵੇਂ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਪਾਨ ਕੀਤਾ ਜਦ ਕਿ 7 ਪ੍ਰਾਣੀਆਂ ਨੇ ਦੁਬਾਰਾ ਭੁੱਲ ਬਖਸ਼ਾ ਕੇ ਅੰਮ੍ਰਿਤਧਾਰਨ ਕੀਤਾ।  ਕਕਾਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਅਤੇ ਜਥੇ ਵੱਲੋਂ ਕੀਤੀ ਗਈ। ਪੰਜ ਪਿਆਰਿਆਂ ਦੀ ਸੇਵਾ ਆਸਟਰੇਲੀਆ ਤੋਂ ਆਏ ਜੱਥੇ ਨੇ ਨਿਭਾਈ। ਅੰਮ੍ਰਿਤ ਅਭਿਲਾਖੀਆਂ ਦੇ ਵਿਚ ਇਕ ਮਲੇਸ਼ੀਅਨ ਮੂਲ ਦੀ ਬੀਬੀ ਬੀ ਸ਼ਾਮਿਲ ਸੀ।  ਵਰਨਣਯੋਗ ਹੈ ਕਿ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵੱਲੋਂ ਪਹਿਲੀ ਵਾਰ ਜਨਵਰੀ ਮਹੀਨੇ ਨਗਰ ਕੀਰਤਨ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਹੁਣ ਪਹਿਲੀ ਵਾਰ ਅੰਮ੍ਰਿਤ ਸੰਚਾਰ ਦਾ ਉਦਮ ਸਫਲਤਾ ਪੂਰਵਕ ਕੀਤਾ ਗਿਆ।