ਸਰੀ ਕੈਨੇਡਾ ਚ’ ਮਾਰੇ ਗਏ ਅਮਰਿੰਦਰ ਪੁੱਤਰ ਡਾ:ਵਿਜੈ ਕੁਮਾਰ ਦੀ ਅੰਤਿਮ ਅਰਦਾਸ 22 ਅਪ੍ਰੈਲ ਨੂੰ ਸਰੀ ਕੈਨੇਡਾ ਚ’ ਹੋਵੇਗੀ 

IMG_1332

ਨਿਊਯਾਰਕ/ ਸਰੀ 20 ਅਪ੍ਰੈਲ — ਬੀਤੇਂ ਦਿਨੀਂ ਕੈਨੇਡਾ ਚ’ ਇਕ ਪੰਜਾਬੀ ਮੂਲ ਦੇ ਨੋਜਵਾਨ ਅਮਰਿੰਦਰ ਪੁੱਤਰ ਡਾ: ਵਿਜੇ ਕੁਮਾਰ ਜਿਸ ਨੂੰ ਸਰੀ ( ਕੈਨੇਡਾ ) ਦੇ ਟਾਊਨ ਹਾਊਸ ਕੰਪਲੈਕਸ ਚ’  ਬੀਤੇ ਦਿਨੀਂ  ਆਪਣੀ ਗੱਡੀ ਪਾਰਕਿੰਗ ਕਰਨ ਸਮੇਂ ਕੁਝ ਲੋਕਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰਕੇ ਫ਼ਰਾਰ ਹੋ ਗਏ ਸਨ ਇਸ ਮਿ੍ਰਤਕ ਨੋਜਵਾਨ ਦਾ ਫਿਊਨਰਲ 22 ਅਪਰੈਲ ਦਿਨ ਸੋਮਵਾਰ ਨੂੰ ਰਿਵਰਸਾਈਡ ਫਿਊਨਰਲ ਹਾਲ 7410 ਹਾਪਕਾਟ ਰੋਡ ਡੈਲਟਾ ਵਿਖੇ ਦੁਿਪਹਰ 1 ਵਜੇ ਹੋਵੇਗਾ। ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਰਾਮਗ੍ਹੜੀਆ ਸੁਸਾਿੲਟੀ 84 ਅਤੇ 140 ਸਟਰੀਟ ਸਰੀ ( ਕੈਨੇਡਾ ) ਵਿਖੇ ਬਾਅਦ ਦੁਿਪਹਰ 3 ਵਜੇ ਹੋਵੇਗੀ । ਮਿ੍ਰਤਕ ਨੋਜਵਾਨ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲ ਸੀ ਅਤੇ ਤਿੰਨ ਕੁ ਮਹੀਨੇ ਪਹਿਲੇ ਉਸ ਦੀ ਸ਼ਾਦੀ ਹੋਈ ਸੀ। ਅਤੇ ਉਹ ਸਟੱਡੀ ਵੀਜ਼ੇ ਤੇ ਮੈਡੀਕਲ ਦੀ ਪੜਾਈ ਕਰਨ ਸਰੀ (ਕੈਨੇਡਾ) ਆਇਆ ਸੀ ।

Install Punjabi Akhbar App

Install
×