ਪੱਛਮੀ ਸਿਡਨੀ ਵਿੱਚ ਸਥਾਪਿਤ ਹੋਣ ਵਾਲੇ ਉਤਪਾਦਨ ਉਦਯੋਗਾਂ ਲਈ ਖੋਜ ਕੇਂਦਰ ਦੀ ਪਹਿਲੀ ਦਿਖ ਜਾਰੀ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਦੇ ਮੰਤਰੀ ਸ੍ਰੀ ਸਟੂਅਰਟ ਆਇਰਜ਼ ਨੇ ਪੱਛਮੀ ਸਿਡਨੀ ਦੇ ਐਰੋਟ੍ਰੋਪੋਲਿਸ ਅਧੀਨ ਸਥਾਪਿਤ ਹੋਣ ਵਾਲੀ ਇਕਾਈ -ਜੋ ਕਿ ਇੱਕ ਅਜਿਹੇ ਖੋਜ ਕੇਂਦਰ ਹੋਵੇਗੀ ਜਿੱਥੇ ਕਿ ਹਰ ਨਵੀਂ ਉਤਪਾਦਿਤ ਹੋਣ ਵਾਲੀ ਵਸਤੂ ਦਾ ਸਾਰਾ ਲੇਖਾ ਜੋਖਾ ਇੱਕ ਪ੍ਰਯੋਗਿਕ ਇਕਾਈ ਦੇ ਤੌਰ ਤੇ ਤਿਆਰ ਕੀਤਾ ਜਾ ਸਕੇਗਾ ਅਤੇ ਉਸ ਦੀਆਂ ਸਾਰੀਆਂ ਲਾਭ ਹਾਨੀਆਂ ਅਤੇ ਖਰਚਿਆਂ ਦਾ ਵੀ ਅਨੁਮਾਨ ਲਗਾਇਅ ਜਾ ਸਕੇਗਾ, ਦੀ ਪਹਿਲੀ ਦਿੱਖ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਇਕਾਈ ਆਉਣ ਵਾਲੇ ਸਮੇਂ ਅੰਦਰ ਬਹੁਤ ਹੀ ਅਹਿਮ ਭੂਮਿਕਾ ਨਿਭਾਏਗੀ ਅਤੇ ਹਰ ਤਰਫੋਂ ਮਦਦਗਾਰ ਹੀ ਸਿੱਧ ਹੋਵੇਗੀ। ਉਨ੍ਹਾਂ ਇੲ ਵੀ ਕਿਹਾ ਕਿ ਵੈਸਟਰਨ ਪਾਰਕਲੈਂਡ ਸਿਟੀ ਜਿੱਥੇ ਕਿ ਵਿਗਿਆਨ, ਇੰਜਨਿਅਰਿੰਗ ਅਤੇ ਮੈਥੇਮੈਟਿਕਸ ਦਾ ਘਰ ਮੰਨਿਆ ਜਾਂਦਾ ਹੈ, ਉਥੇ ਇਸ ਇਕਾਈ ਦੇ ਸਥਾਪਤ ਹੋਣ ਨਾਲ ਇਸ ਦੇ ਭਵਿੱਖ ਨੂੰ ਚਾਰ ਚੰਦ ਲੱਗ ਜਾਣਗੇ। ਇਸ ਵਿੱਚ ਏ.ਐਮ.ਆਰ.ਐਫ. (Advanced Manufacturing Research Facility) ਅਤੇ ਸਿਰੋ (CSIRO) ਆਦਿ ਸ਼ਾਮਿਲ ਹੋਣਗੇ ਜਿਨ੍ਹਾਂ ਵਿੱਚ ਕਿ ਹਰ ਤਰ੍ਹਾਂ ਦੇ ਉਦਯੋਗਾਂ, ਕੰਮ-ਧੰਦਿਆਂ ਅਤੇ ਇੱਥੋਂ ਤੱਕ ਕਿ ਫਿਊਲ ਦੇ ਖੇਤਰ ਵਿੱਚ ਹੋਣ ਵਾਲੇ ਪ੍ਰਯੋਗ ਵੀ ਸ਼ਾਮਿਲ ਹੋਣਗੇ।

ਹਰ ਖੇਤਰ ਦੇ ਖੋਜੀ ਦਸਤੇ ਜਾਂ ਮਾਹਿਰ ਇੱਕ ਥਾਂ ਉਪਰ ਹੁੰਦਿਆਂ ਹੋਇਆਂ ਹਰ ਖੇਤਰ ਅਤੇ ਪਹਿਲੂ ਉਪਰ ਨਿਗਾਹ ਮਾਰ ਕੇ ਅਨੁਮਾਨਿਤ ਆਂਕੜੇ ਪ੍ਰਦਾਨ ਕਰਨ ਦੇ ਕਾਬਿਲ ਹੋਣਗੇ। ੳਕਤ ਅਦਾਰੇ ਦੀ ਸਥਾਪਨਾ ਪਹਿਲਾਂ 13,000 ਵਰਗ ਮੀਟਰ ਦੇ ਖੇਤਰ ਵਿੱਚ ਕੀਤੀ ਜਾਵੇਗੀ ਅਤੇ ਇਸ ਵਾਸਤੇ 3ਡੀ. ਪ੍ਰਿੰਟਰਾਂ ਦੇ ਇਸਤੇਮਾਲ ਦੇ ਨਾਲ ਨਾਲ ਹਰ ਤਰ੍ਹਾਂ ਦੀ ਆਧੂਨਿਕਕ ਕੰਪਿਊਟਰਾਂ ਆਦਿ ਦਾ ਇਸਤੇਮਾਲ ਹੋਵੇਗਾ ਅਤੇ ਇਹ ਉਦਯੋਗਾਂ ਦੇ ਨਾਲ ਨਾਲ ਡਿਫੈਂਸ ਅਤੇ ਹਵਾਈ ਮਾਰਗਾਂ ਅਤੇ ਯਾਤਾਯਾਤ ਵਾਸਤੇ ਵੀ ਕਾਰਗਰ ਹੋਵੇਗੀ। ਉਕਤ ਇਕਾਈ ਨੂੰ ਇੰਗਲੈਂਡ ਦੀ ਅਜਿਹੀ ਹੀ ਇਕਾਈ ਦੀ ਤਰਜਮਾਨੀ ਤੇ ਬਣਾਇਆ ਜਾ ਰਿਹਾ ਹੈ ਅਤੇ ਇਹ ਦੋਹੇਂ ਇਕਾਈਆਂ ਆਪਸ ਵਿੱਚ ਮਿਲ ਕੇ ਕੰਮ ਕਰਨਗੀਆਂ।

Install Punjabi Akhbar App

Install
×