ਫਰਜ਼ੀ ਮੁੱਠਭੇੜ ਮਾਮਲੇ ‘ਚ ਅਮਿਤ ਸ਼ਾਹ ‘ਤੇ ਲੱਗੇ ਦੋਸ਼ ਖ਼ਾਰਜ

amitshah141230

ਮੁੰਬਈ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੁਦੀਨ ਅਤੇ ਤੁਲਸੀਰਾਮ ਪਰਜਾਪਤੀ ਫਰਜੀ ਮੁੱਠਭੇੜ ਮਾਮਲੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਅਮਿਤ ਸ਼ਾਹ ਲਈ ਇਹ ਬਹੁਤ ਵੱਡੀ ਰਾਹਤ ਹੈ। ਹੁਣ ਇਸ ਮਾਮਲੇ ‘ਚ ਸੋਹਰਾਬੁਦੀਨ ਦਾ ਪਰਿਵਾਰ ਹਾਈਕੋਰਟ ਜਾਵੇਗਾ। ਦਰਅਸਲ ਇਸ ਮਾਮਲੇ ‘ਚ ਅਮਿਤ ਸ਼ਾਹ ਨੇ ਖੁਦ ਨੂੰ ਦੋਸ਼ ਮੁਕਤ ਕਰਨ ਦੀ ਅਰਜ਼ੀ ਦਿੱਤੀ ਸੀ। ਜਿਸ ‘ਤੇ ਪਿਛਲੀ ਤਾਰੀਖ਼ ਨੂੰ ਸੁਣਵਾਈ ਪੂਰੀ ਹੋ ਚੁੱਕੀ ਸੀ।