ਅਮਰੀਕੀ ਨਾਗਰਿਕ ਪਾਕਿਸਤਾਨ ਯਾਤਰਾ ਤੋਂ ਬਚਣ- ਅਮਰੀਕਾ

pak-agitationਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ 14 ਅਗਸਤ ਨੂੰ ਵਿਰੋਧੀ ਦਲਾਂ ਦੀ ਇੱਕ ਸਰਕਾਰ ਵਿਰੋਧੀ ਰੈਲੀ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਸਾਰੀਆਂ ਗੈਰ ਜਰੂਰੀ ਯਾਤਰਾਵਾਂ ਤੋਂ ਬਚਣ ਨੂੰ ਕਿਹਾ ਹੈ। ਯਾਤਰਾ ਸਬੰਧੀ ਚੇਤਾਵਨੀ ਜਾਰੀ ਕਰਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਟਾਲਣ ਨੂੰ ਕਿਹਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ‘ਚ ਕਈ ਵਿਦੇਸ਼ੀ ਅਤੇ ਘਰੇਲੂ ਅੱਤਵਾਦੀ ਸਮੂਹਾਂ ਤੋਂ ਅਮਰੀਕੀ ਨਾਗਰਿਕਾਂ ਨੂੰ ਖ਼ਤਰਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਪੂਰੇ ਦੇਸ਼ ‘ਚ ਅੱਤਵਾਦੀ ਲਗਾਤਾਰ ਨਾਗਰਿਕ, ਸਰਕਾਰੀ ਅਤੇ ਵਿਦੇਸ਼ੀ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ‘ਚ ਸੈਨਿਕ ਸਥਾਨ ਅਤੇ ਹਵਾਈ ਅੱਡਿਆਂ ਵਰਗੇ ਭਾਰੀ ਸੁਰੱਖਿਆ ਨਾਲ ਲੈਸ ਸਥਾਨਾਂ ‘ਤੇ ਹੋਣ ਵਾਲੇ ਹਮਲੇ ਵੀ ਸ਼ਾਮਲ ਹਨ।