ਅਮਰੀਕਾ ਚ’ ਜਾਨ ਵਾਰਨ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਬਲਬੀਰ ਸਿੰਘ ਸੋਢੀ ਦੀ ਅਠਾਰਵੀਂ ਬਰਸੀ ਮਨਾਈ

20190915_194752 20190915_194836 FullSizeRender (4)

ਨਿਊਯਾਰਕ , 18 ਸਤੰਬਰ  ( ਰਾਜ ਗੋਗਨਾ )— ਬੀਤੇਂ ਦਿਨ ਅਮਰੀਕਾ ਦੇ ਸੂਬੇ ਏਰੀਜੋਨਾ ਦੇ ਸ਼ਹਿਰ ਮੇਸਾ  ਰਹਿੰਦੇ ਨਡਾਲਾ ( ਕਪੂਰਥਲਾ) ਨਾਲ ਪਿਛੋਕੜ ਰੱਖਣ ਵਾਲੇ ਜੋ  9/11 ਵਰਲਡ ਟਰੇਡ ਸੈਂਟਰ ਤੇ ਹੋਏ ਦਿਲ ਕੰਬਾਊ ਹਮਲੇ ਤੋਂ ਬਾਅਦ ਜੋ ਨਫਰਤ ਦੀ ਅੱਗ ਬਲੀ ਉਸ ਵਿੱਚ ਆਪਣੀ  ਜਾਨ ਵਾਰਨ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਬਲਬੀਰ ਸਿੰਘ ਸੋਢੀ ਇਸ ਨਫਰਤ ਭਰੀ ਹਨੇਰੀ ਦਾ ਸਤੰਬਰ 15 ,2001 ਦੀ ਮਨਹੂਸ ਸ਼ਾਮ ਨੂੰ ਸ਼ਿਕਾਰ ਹੋਏ ਸਨ ,ਉਹਨਾਂ ਦੀ ਮਿੱਠੀ ਯਾਦ ਮਨਾਉਂਦਿਆਂ ਸੋਢੀ ਪਰਿਵਾਰ ਵੱਲੋਂ ਹਰ ਸਾਲ ਦੀ ਤਰਾਂ ਘਟਨਾ ਸਥਾਨ ਮੇਸਾ ਸ਼ਹਿਰ ਦੇ ਉਸ ਗੈਸ ਸਟੇਸ਼ਨ ਜੋ ਤਸਵੀਰ ਵਿਚ ਦਿਖਾਈ ਦੇ ਰਿਹਾ ਹੈ ਉੱਤੇ ਸ਼ੋਕ ਸਭਾ ਕਰਕੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ,ਪਰਿਵਾਰ ਅਤੇ ਭਾਈਚਾਰੇ ਤੋਂ ਇਲਾਵਾ  ਇਸ ਮੌਕੇ ਸ਼ਹਿਰ ਦੇ ਮਹਾਨ ਸਮਾਜ ਸੇਵਕ ਡਾਕਟਰ ਜਸਵੰਤ ਸਿੰਘ ਸਚਦੇਵ ,ਟੂਸਾਨ ਸ਼ਹਿਰ ਤੋਂ ਉਚੇਚੇ ਤੌਰ ਤੇ ਗੋਰੇ ਸਿੱਖ ਬੀਬੀ ਸਤਿਬੀਰ ਕੌਰ ਖਾਲਸਾ ਅਤੇ ਫੀਨਿਕਸ ਤੋਂ ਸ੍ਰੀ ਦਾਤਾਰ ਸਿੰਘ ,ਇੰਟਰਫੇਥ ਸੁਸਾਇਟੀ ਵੱਲੋਂ ਲੈਰੀ ਫੁਲਟ ਅਤੇ ਉਹਨਾਂ ਦੇ ਭਰਾ ਰਾਣਾ ਸੋਢੀ, ਹਰਦੀਪ ਸਿੰਘ ਸੋਢੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਬੱਤ ਦੇ ਭਲੇ,ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ

Install Punjabi Akhbar App

Install
×