ਅਮਰੀਕਾ ਦਾ ਵਿਕਲਾਂਗ ਸਹੂਲਤਾਂ ਵਾਲਾ ਮਾਡਲ ਪੰਜਾਬ ਵਿੱਚ ਲਾਗੂ ਕਰਨ ਦਾ ਦਾਅਵਾ ਪੇਸ਼- ਐੱਸ.ਪੀ. ਉਬਰਾਏ 

  • ਸਿੱਖਸ ਆਫ ਅਮਰੀਕਾ ਸੰਸਥਾ ਵੱਲੋਂ ਐੱਸ.ਪੀ. ਸਿੰਘ ਉਬਰਾਏ ਸਨਮਾਨਤ

image1 (1) image3 image2

ਮੈਰੀਲੈਂਡ, 20 ਅਪ੍ਰੈਲ (ਰਾਜ ਗੋਗਨਾ) — ਸੰਸਾਰ ਦੀ ਜਾਣੀ¸ਪਹਿਚਾਣੀ ਸ਼ਖਸੀਅਤ ਤੇ ਸਰਬੱਤ ਦਾ ਭਲਾ ਸੰਸਥਾ ਦੇ ਫਾਊਡਰ ਐੱਸ.ਪੀ. ਸਿੰਘ ਉਬਰਾਏ ਵਿਸ਼ੇਸ ਤੌਰ ਤੇ ਅਮਰੀਕਾ ਦਾ ਵਿਕਲਾਂਗ ਮਾਡਲ ਦੇਖਣ ਸੈਂਟਰ ਫਾਰ ਸ਼ੋਸ਼ਲ ਚੇਂਜ਼ ਦੇ ਕਾਰਪੋਰੇਟ ਆਫਿਸ ਪਹੁੰਚੇ। ਜਿੱਥੇ ਸੈਂਟਰ ਫਾਰ ਸ਼ੌਸ਼ਲ ਚੇਂਜ਼ ਦੇ ਸੀ.ਈ ਓ ਜਸਦੀਪ ਸਿੰਘ ਜੱਸੀ ਨਾਲ ਮੁਲਾਕਾਤ ਕੀਤੀ। ਵਿਕਲਾਂਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਰਿਕਾਰਡ ਅਤੇ ਉਹਨਾਂ ਦੀ ਰਿਹਾਇਸ਼ ਆਦਿ ਨੂੰ ਬਹੁਤ ਹੀ ਕਰੀਬੀ ਤੋਂ ਵਾਚਿਆ ਗਿਆ।
ਜਸਦੀਪ ਸਿੰਘ ਜੱਸੀ ਨੇ ਸੈਂਟਰ ਫਾਰ ਸ਼ੋਸ਼ਲ ਚੇਜ਼ ਦੀ ਕਾਰਗੁਜ਼ਾਰੀ, ਵਿਕਲਾਗਾਂ ਨੂੰ ਦਿੱਤੀ ਜਾਂਦੀ ਟਹੇਨਿੰਗ ,ਉਪਲਬਧੀਆਂ ਅਤੇ ਉਂਨਾਂ  ਦੀ ਸਾਂਭ ਸੰਭਾਲ ਦੇ ਪੂਰੇ ਮਾਡਲ ਨੂੰ ਦਿਲ ਖੋਲ ਕੇ ਐੱਸ.ਪੀ. ਸਿੰਘ ਉਬਰਾਏ ਨਾਲ ਸਾਂਝਿਆਂ ਕੀਤਾ।ਜੋ ਬਹੁਤ ਹੀ ਪ੍ਰਭਾਵਿਤ ਹੋਏ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਵਿਕਲਾਗ ਮਾਡਲ ਉਹ ਪੰਜਾਬ ਵਿੱਚ ਸ਼ੁਰੂ ਕਰਨਗੇ। ਜਿਸ ਲਈ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਹੋਵੇਗੀ।ਐੱਸ.ਪੀ ਸਿੰਘ ਉਬਰਾਏ ਦਾ ਕਹਿਣਾ ਸੀ ਕਿ ਭਾਰਤ ਵਿੱਚ ਅਜਿਹੀਆਂ ਸਹੂਲਤਾਂ ਲਈ ਸਰਕਾਰ ਦਾ ਕੌਈ ਪ੍ਰੋਗਰਾਮ ਨਹੀਂ ਹੈ। ਜਿਸ ਲਈ ਵਿਕਲਾਗ ਯੂਨੀਵਰਸਿਟੀ ਸਮੇਂ ਦੀ ਲੋੜ ਹੈ। ਜਿੱਥੇ ਅਮਰੀਕਾ ਦਾ ਵਿਕਲਾਗ ਮਾਡਲ ਲਾਗੂ ਕੀਤਾ ਜਾਵੇਗਾ। ਉਹਨਾ  ਕਿਹਾਂ ਕਿ ਮਾਨਵਤਾ ਦੀ ਸੇਵਾ ਦਾ ਸੰਕਲਪ ਤਾਂ ਹੀ ਪੂਰਾ ਹੋਵੇਗਾ ,ਜੇਕਰ ਅਜਿਹੀਆਂ ਸਹੂਲਤਾਂ ਵਾਲਾ ਕੋਈ ਕੇਂਦਰ ਸ਼ੁਰੂ ਕੀਤਾ ਜਾਵੇ ।ਸੋ ਵਿਕਲਾਂਗ ਯੂਨੀਵਰਸਿਟੀ ਨੂੰ ਹੋਂਦ ਵਿੱਚ ਲਿਆਉਣਾ ਉਹਨਾ ਦਾ ਪਹਿਲਾਂ ਕਦਮ ਹੈ। ਜਸਦੀਪ ਸਿੰਘ ਜੱਸੀ ਸੀ.ਈ. ਓ ਵੱਲੋਂ ਪੂਰਨ ਤੌਰ ਤੇ ਸਹਿਮਤੀ ਤੇ ਮਦਦ ਦੇਣ ਦਾ ਵਾਅਦਾ ਕੀਤਾ। ਇਸ ਮੀਟਿੰਗ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਅਤੇ ਡਾ. ਸੁਖਪਾਲ ਸਿੰਘ ਧੰਨੋਆਂ ਵੀ ਸ਼ਾਮਿਲ ਸਨ। ਉਂਨਾਂ  ਕਿਹਾਂ ਕਿ ਵਿਕਲਾਗ ਯੂਨਵਿਰਸਿਟੀ ਸਬੰਧੀ ਉਹ ਸਹਿਯੋਗ ਦੇ ਨਾਲ ਨਾਲ ਆਪਣੀਆਂ ਸੇਵਾਵਾਂ ਦੇਣ ਦੀ ਵੀ ਪੇਸ਼ਕਸ਼ ਕੀਤੀ।
ਸਿੱਖਸ ਆਫ ਅਮਰੀਕਾ ਵੱਲੋਂ ਐੱਸ.ਪੀ. ਸਿੰਘ ਉਬਰਾਏ ਨੂੰ ਉਂਨਾਂ  ਵੱਲੋਂ ਮਾਨਵਤਾ ਦੀ ਸੇਵਾ ਅਤੇ ਸਹੂਲਤਾਂ ਸਦਕਾ ਵਿਸ਼ੇਸ਼ ਸਨਮਾਨ ਦੇਕੇ ਸਨਮਾਨਤ ਕੀਤਾ ਗਿਆ। ਜੋ ਜਸਦੀਪ ਸਿੰਘ ਜੱਸੀ ਚੇਅਰਮੈਨ ਅਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵੱਲੋਂ ਦਿੱਤਾ ਗਿਆ।ਆਸ ਹੈ ਕਿ ਅਮਰੀਕਾ ਦਾ ਵਿਕਲਾਗ ਸਹੂਲਤਾਂ ਵਾਲਾ ਮਾਡਲ ਅਤੇ ਵਿਕਲਾਗ ਯੂਨੀਵਰਸਿਟੀ ਜਲਦੀ ਹੀ ਹੌਂਦ ਵਿੱਚ ਆ ਜਾਵੇਗੀ। ਜੋ ਵਿਕਲਾਗ ਕਮਨਿਟੀ ਲਈ ਵਰਦਾਨ ਸਾਬਤ ਹੋਵੋਗੀ। ਸੰਸਾਰ ਦੀ ਇਹ ਪਹਿਲੀ ਪਹਿਲ ਕਦਮੀ ਹੋਵੇਗੀ ਜੋ ਐੱਸ.ਪੀ ਸਿੰਘ ਉਬਰਾਏ ਵੱਲੋਂ ਅਮਲੀ ਰੂਪ ਵਿੱਚ ਲਿਆਂਦੀ ਜਾਵੇਗੀ। ਦੁਪੈਹਰੀ ਭੋਜ ਦੇ ਬਾਅਦ ਐੱਸ.ਪੀ ਸਿੰਘ ਉਬਰਾਏ ਵਿਸ਼ੇਸ਼ ਉਡਾਨ ਰਾਹੀਂ ਹੀ ਨਿਊਯਾਰਕ  ਲਈ  ਰਵਾਨਾ ਹੋ ਗਏ। ਜਿੱਥੇ ਉਹ ਕਮਿਊਨਿਟੀ  ਦੇ ਰੂਬਰੂ ਹੋਣਗੇ।

Install Punjabi Akhbar App

Install
×