ਨਿਊਜ਼ੀਲੈਂਡ ਲਗਾਏਗਾ ਵਿਦੇਸ਼ੀ ਰਾਜਨੀਤਿਕ ਚੰਦੇ ਅਤੇ ਅਣਪਛਾਤੇ ਇਸ਼ਤਿਹਾਰਾਂ ਉਪਰ ਪਾਬੰਦੀ

( ਨਿਆਂ ਮੰਤਰੀ ਐਂਡਰਿਊ ਲਿਟਲ )

ਆਪਣੇ ਇੱਕ ਅਹਿਮ ਫੈਸਲੈ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਹੁਣ ਰਾਜਨੀਤਿਕ ਤੌਰ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਚੰਦੇ ਅਤੇ ਅਣਪਛਾਤੇ ਇਸ਼ਤਿਹਾਰਾਂ ਉਪਰ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨਿਊਜ਼ੀਲੈਂਡ ਸਰਕਾਰ ਚੀਨ ਅਤੇ ਹੋਰ ਬਾਹਰੀ ਮੁਲਕਾਂ ਦੀ ਦਖ਼ਲਅੰਦਾਜ਼ੀ ਉਪਰ ਵੀ ਪੈਨੀ ਨਜ਼ਰ ਰੱਖੇਗੀ ਅਤੇ ਚੋਣਾਂ ਦੇ ਦੌਰਾਨ ਇਸ਼ਤਿਹਾਰਾਂ ਵਿੱਚ ਵੀ ਪਾਰਦਰਸ਼ਤਾ ਨੂੰ ਤੈਅ ਕਰੇਗੀ। ਸੰਸਦ ਵਿੱਚ ਇਸ ਸਬੰਧੀ ਬਿਲ ਲੇਬਰ ਪਾਰਟੀ ਵੱਲੋਂ ਪੇਸ਼ ਕੀਤਾ ਗਿਆ ਹੈ ਪਰੰਤੂ ਇਯਨੂੰ ਵਿਰੋਧੀ ਧਿਰਾਂ ਦਾ ਵੀ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਇਸ ਲਈ ਇਸ ਦੀ ਪ੍ਰਕਿਰਿਆ ਪੂਰੀ ਤਰਾ੍ਹਂ ਜਲਦੀ ਹੀ ਪੂਰੀ ਕਰ ਲਈ ਜਾਵੇਗੀ। ਨਿਆਂ ਮੰਤਰੀ ਐਂਡਰਿਊ ਲਿਟਲ ਅਨੁਸਾਰ ਕਿਉਂਕਿ ਚੋਣਾਂ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਹਮੇਸ਼ਾ ਵੱਧ ਜਾਂਦੀ ਹੈ ਅਤੇ ਚੰਦਿਆਂ ਦਾ ਰੂਪ ਆਮ ਹੀ ਲੈ ਲਈ ਜਾਂਦੀ ਹੈ ਅਤੇ ਇਸੇ ਪ੍ਰਕਿਰਿਆ ਨੂੰ ਰੋਕਣ ਵਾਸਤੇ ਇਹ ਕਦਮ ਪੁੱਟੇ ਜਾ ਰਹੇ ਹਨ। ਲਿਟਲ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਅ, ਕੈਨੇਡਾ ਅਤੇ ਯੂ.ਕੇ. ਵਰਗੇ ਦੇਸ਼ ਪਹਿਲਾਂ ਹੀ ਵਿਦੇਸ਼ੀ ਚੰਦਿਆਂ ਦੀ ਸੀਮਾ ਲਾਗੂ ਕਰ ਚੁਕੇ ਹਨ ਅਤੇ ਅਣਪਛਾਤੇ ਇਸ਼ਤਿਹਾਰਾਂ ਉਪਰ ਵੀ ਉਨਾ੍ਹਂ ਦਾ ਪੂਰੀ ਤਰਾ੍ਹਂ ਨਾਲ ਕਾਬੂ ਹੈ ਅਤੇ ਇਸੇ ਤਰਜ਼ ਤੇ ਹੀ ਹੁਣ ਨਿਊਜ਼ੀਲੈਂਡ ਸਰਕਾਰ ਵੀ ਕਦਮ ਚੁੱਕੇਗੀ।