ਰੈਂਡਵਿਕ ਵਿਖੇ ਐਂਬੁਲੈਂਸ ਦਾ ਸੁਪਰ-ਸਟੇਸ਼ਨ ਨਵਾਂ ਬਣਾ ਕੇ ਸੇਵਾ ਲਈ ਖੋਲ੍ਹਿਆ

ਸਿਹਤ ਮੰਤਰੀ ਬਰੈਡ ਹੈਜ਼ਰਡ ਅਤੇ ਸਥਾਨਕ ਐਮ.ਪੀ. ਗੈਬਰਿਲੇ ਅਪਟਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿਡਨੀ ਦੀ ਪੂਰਬੀ ਸਬਅਰਬਾਂ ਵਿਖੇ ਰੈਂਡਵਿਕ ਵਿਖੇ, 184 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਨਵਾਂ ਐਂਬੁਲੈਂਸ ਸੁਪਰ ਸਟੇਸ਼ਨ ਬਣਾਇਆ ਗਿਆ ਹੈ ਜੋ ਕਿ ਸਥਾਨਕ ਡਾਰਲੇ ਰੋਡ ਅਤੇ ਕਿੰਗ ਸਟ੍ਰਟ ਨਜ਼ਦੀਕ ਬਣਾਇਆ ਗਿਆ ਹੈ।
ਉਕਤ ਸੁਪਰਸਟੇਸ਼ਨ ਵਿੱਚ ਪਹੀਆਂ ਵਾਲੇ ਦਰਵਾਜ਼ੇ ਲਗਾਏ ਗਏ ਹਨ ਜਿਨ੍ਹਾਂ ਨੂੰ ਕਿ ਆਪਾਤਕਾਲੀਨ ਸਮਿਆਂ ਅੰਦਰ ਖੋਲ੍ਹਣ ਆਦਿ ਲਈ ਘੱਟ ਸਮਾਂ ਲਗਦਾ ਹੈ ਅਤੇ ਆਪਣੀ ਕਿਸਮ ਦਾ ਇਹ ਪਹਿਲਾ ਇਸਤੇਮਾਲ ਉਕਤ ਖੇਤਰ ਵਿੱਚ ਕੀਤਾ ਗਿਆ ਹੈ; ਇੱਥੇ ਪਾਰਕਿੰਗ ਆਦਿ ਲਈ ਜਗ੍ਹਾ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ ਅਤੇ ਹੁਣ ਇੱਥੇ 20 ਐਂਬੁਲੈਂਸ ਗੱਡੀਆਂ ਖੜ੍ਹਾਈਆਂ ਜਾ ਸਕਦੀਆਂ ਹਨ; ਇਸ ਦੇ ਨਾਲ ਹੀ ਸਟਾਫ ਆਦਿ ਦੀਆਂ ਗੱਡੀਆਂ ਲਈ ਪਾਰਕਿੰਗ ਸਹੂਲਤ ਵੀ ਹੈ; ਅਤੇ ਇਸਤੋਂ ਇਲਾਵਾ ਗੱਡੀਆਂ ਦੇ ਧੋ-ਧੁਆਈ ਆਦਿ ਲਈ ਇੱਥੇ ਹੀ ਥਾਂ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਰੈਂਡਵਿਕ ਤੋਂ ਇਲਾਵਾ ਰਾਜ ਸਰਕਾਰ ਦੇ ਉਦਮ ਸਦਕਾ -ਆਰਟਰਮਨ, ਕੈਰਿੰਬਾਹ, ਹੈਬਰਫੀਲਡ, ਨਾਰਥਮੀਡ, ਬੈਂਕਸਟਾਊਨ, ਬਲੈਕਟਾਊਨ, ਕੋਗਾਰਾਹ, ਲਿਵਰਪੂਲ ਅਤੇ ਪੈਨਰਿਥ, ਆਦਿ ਥਾਵਾਂ ਉਪਰ ਵੀ ਅਜਿਹੇ ਹੀ ਸੁਪਰਸਟੇਸ਼ਨ ਬਣਾਏ ਗਏ ਹਨ।
ਇਸਤੋਂ ਇਲਾਵਾ, ਪੇਂਡੂ ਖੇਤਰਾਂ ਵਾਸਤੇ ਵੀ 232 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਅਜਿਹੀਆਂ ਸੁਵਿਧਾਵਾਂ ਪੇਂਡੂ ਐਂਬੂਲੈਂਸ ਢਾਂਚੇ (Rural Ambulance Infrastructure Reconfiguration (RAIR)) ਤਹਿਤ ਵੀ ਉਕਤ ਕਾਰਜ ਪਹਿਲੇ ਅਤੇ ਦੂਸਰੇ ਪੜਾਅ ਤਹਿਤ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।

Install Punjabi Akhbar App

Install
×