ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਏਦਾਂ ਕੀਤਾ ਸਲਾਮ : ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੇ ਖਜ਼ਾਨਚੀ ਕੁਲਵਿੰਦਰ ਕੁਮਾਰ ਲਾਲੀ ਨੇ ਲਈ ‘ਅੰਬੇਡਕਰ’ ਨੰਬਰ ਪਲੇਟ

NZ PIC 6 Sep-1
ਕਿਸੀ ਨੂੰ ਯਾਦ ਕਰਨਾ, ਉਸਦੀ ਯਾਦ ਕਾਇਮ ਰੱਖਣਾ ਤੇ ਕਿਸੀ ਨੂੰ ਸਦੀਵੀ ਸਮਰਪਿਤ ਹੋਣ ਵਾਸਤੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿਚੋਂ ਇਕ ਹੈ ਬਾਹਰਲੇ ਦੇਸ਼ਾਂ ਦੇ ਵਿਚ ਆਪਣੀ ਮਰਜ਼ੀ ਦੀ ਨੰਬਰ ਪਲੇਟ ਲੈਣਾ। ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੇ ਖਜ਼ਾਨਚੀ ਸ੍ਰੀ ਕੁਲਵਿੰਦਰ ਕੁਮਾਰ ਲਾਲੀ ਨੇ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਸਲਾਮ ਕਰਦਿਆਂ ਆਪਣੀ ਕਾਰ ਦੀ ਨੰਬਰ ਪਲੇਟ ‘ਅੰਬੇਡਕਰ’ (ਡਾ. ਭੀਮ ਰਾਓ ਅੰਬੇਡਕਰ ਕੁਮਾਰ ਲਾਲੀ) ਲੈ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਸਜੀਵ ਰੱਖਣ ਦਾ ਉਪਰਾਲਾ ਕੀਤਾ ਹੈ। ਅੱਜ ਇਸ ਨੰਬਰ ਪਲੇਟ ਨੂੰ ਉਨ੍ਹਾਂ ਆਪਣੀ ਕਾਰ ਦੇ ਉਤੇ ਲਗਾਇਆ ਤਾਂ ਉਸਦੇ ਦੋਸਤਾਂ ਮਨਜੀਤ ਰੱਤੂ, ਸੰਜੀਵ ਰੋਮੀਓ ਅਤੇ ਸੁਰਜੀਤ ਹੋਰਾਂ ਨੇ ਵਧਾਈ ਦਿੱਤੀ। ਵਰਨਣਯੋਗ ਹੈ ਕਿ ਇਹ ਸਾਰੇ ਮਿੱਤਰ ਦੋਸਤ ਹਰ ਸਾਲ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਇਕ ਵੱਡਾ ਪ੍ਰੋਗਰਾਮ ਕਰਵਾ ਕੇ ਕਈ ਦਰਪੇਸ਼ ਮਸਲਿਆਂ ਉਤੇ ਚਰਚਾਵਾਂ ਕਰਦੇ ਰਹਿੰਦੇ ਹਨ।

Install Punjabi Akhbar App

Install
×