ਇਹ ਵੀ ਹੈ ਇਕ ਪ੍ਰਾਪਤੀ: ਨਿਊਜ਼ੀਲੈਂਡ ਸੰਵਿਧਾਨ ਦੇ ਘਰ ਵਿਚ ਭਾਰਤੀ ਸੰਵਿਧਾਨ ਦੇ ਪਿਤਾਮਾ ਦੀ 125ਵੀਂ ਜੈਅੰਤੀ 10 ਨੂੰ

NZ Pic 4 May-3ਇਥੇ ਵਸਦੇ ਪੰਜਾਬੀਆਂ ਨੇ ਇਕ ਹੋਰ ਪ੍ਰਾਪਤੀ ਆਪਣੇ ਨਾਂਅ ਕਰਦਿਆਂ ਨਿਊਜ਼ੀਲੈਂਡ ਸੰਵਿਧਾਨ ਦੇ ਘਰ (ਵਲਿਟੰਗਟਨ ਸਥਿਤ ਦੇਸ਼ ਦੀ ਪਾਰਲੀਮੈਂਟ) ਵਿਚ ਪਹਿਲੀ ਵਾਰ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ ਦੀ 125ਵੀਂ ਜੈਅੰਤੀ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ। 10 ਮਈ ਦਿਨ ਮੰਗਲਵਾਰ ਨੂੰ ਸ਼ਾਮ 6 ਤੋਂ 8 ਵਜੇ ਤੱਕ ਪਾਰਲੀਮੈਂਟ ਕੰਪਲੈਕਸ ਦੀ ਗੈਲਰੀ ਵਿਚ ਵੱਡਾ ਸਮਾਗਮ ਹੋਵੇਗਾ ਜਿਸ ਦੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਮੁੱਖ ਮਹਿਮਾਨ ਹੋਣਗੇ ਅਤੇ ਸੰਬੋਧਨ ਕਰਨਗੇ। ਦੇਸ਼ ਦੀਆਂ ਹੋਰ ਰਾਜਨੀਤਕ ਸਖਸ਼ੀਅਤਾਂ ਜਿਨ੍ਹਾਂ ਵਿਸ ਸੰਸਦ ਮੈਂਬਰ ਅਤੇ ਮੰਤਰੀ ਸਾਹਿਬਾਨ ਸ਼ਾਮਿਲ ਹਨ, ਵੀ ਇਸ ਸਮਾਰੋਹ ਦੇ ਵਿਚ ਸ਼ਾਮਿਲ ਹੋ ਕੇ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਨਗੇ। ਇਥੇ ਵਸਦੇ ਭਾਰਤੀ ਭਾਈਚਾਰੇ ਦੇ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੰਬੇਡਕਰ ਸਪੋਰਟਸ ਕਲੱਬ ਅਤੇ ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵੱਲੋਂ ਇਸ ਸਾਰੇ ਸਮਾਗਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਡਾ. ਪਰਮਜੀਤ ਪਰਮਾਰ ਅਤੇ ਸ੍ਰੀ ਕਰਨੈਲ ਸਿੰਘ ਬੱਧਣ (ਕਲੱਬ ਪ੍ਰਧਾਨ) ਹੋਰਾਂ ਨੇ ਇਹ ਸਮਾਗਮ ਰਚਣ ਦੇ ਵਿਚ ਕਾਫੀ ਮਿਹਨਤ ਕੀਤੀ ਹੈ। ਅੰਬੇਡਕਰ ਸਪੋਰਟਸ ਕਲੱਬ ਵੱਲੋਂ ਸਾਰੇ ਭਾਰਤੀ ਭਾਈਚਾਰੇ ਨੂੰ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ।