ਬ੍ਰਿਸਬੇਨ ‘ਚ ਯੁਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਦਾ 125ਵੇ ਜਨਮ ਦਿਵਸ ਮਨਾਈਆ

IMG_8833ਯੁਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਦਾ 125ਵਾ ਜਨਮ ਦਿਵਸ ਬਹੁਤ ਧੂਮ ਧਾਮ ਨਾਲ ਤੇ ਉਤਸ਼ਾਹ ਨਾਲ ਮਨਾਇਆਂ ਗਿਆ। ਬ੍ਰਿਸਬੇਨ ਵਿੱਚ ਯੁਗ ਪੁਰਸ਼ ਤੇ ਸਵਿੰਧਾਨ ਨਿਰਮਾਤਾ ਨੂੰ ਸਮਰਪਿਤ ਉਹਨਾ ਦੇ ਜਨਮ ਦਿਵਸ ਤੇ ਡਾ.ਬੀ.ਆਰ ਅੰਬੇਦਕਰ ਮਿਸ਼ਨ ਸੋਸਾਇਟੀ ਆਸਟ੍ਰੇਲੀਆ ਵੱਲੋਂ ਉਹਨਾਂ ਦੇ ਫ਼ੱਲਸਫ਼ੇ ਤੇ ਚੱਲਣ ਲਈ ਲੋਕਾਂ ਨੂੰ ਪ੍ਰੈਰੀਤ ਕਰਨ ਲਈ  ਪ੍ਰੋਗਰਾਮ ਕਿੱਤਾ ਗਿਆ। ਇਹ  ਪ੍ਰੋਗਰਾਮ ਹਾਕੀ ਕਵੀਜ਼ਲੈਡ 400-420 ਲਿਟਨ ਰੋਡ ਮੌਰਨਿੰਗਸਾਈਡ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਹੋਈਆ। ਇਸ ਵਿੱਚ ਗੋਸ਼ਟੀ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਤੇ ਛੋਟੇ ਬਚਿਆਂ ਵੱਲੋਂ ਕੋਰਿਉਗਰੀਫ਼ੀ ਵੀ ਕੀਤੀ ਗਈ। ਸਤਵਿੰਦਰ ਟੀਨੂੰ ਤੇ ਜਸਵਿੰਦਰ ਰਾਣੀਪੁਰ ਵੱਲੋਂ ਸਾਂਝੇ ਤੋਰ ਤੇ ਮੰਚ ਸੰਚਾਲਨ ਕੀਤਾ ਗਿਆ। ਇਹ ਜਾਣਕਾਰੀ  ਡਾ.ਬੀ.ਆਰ ਅੰਬੇਦਕਰ ਮਿਸ਼ਨ ਸੋਸਾਇਟੀ ਆਸਟ੍ਰੇਲੀਆ ਤੋਂ ਸਤਵਿੰਦਰ ਟੀਨੂੰ ਨੇ ਦਿੱਤੀ। ਇਸ ਮੋਕੇ ਅੰਕੁਸ਼ ਕਟਾਰੀਆ, ਭੁਪਿੰਦਰਪਾਲ, ਪੱਪੂ ਜਲੰਧਰੀ, ਬਲਵਿੰਦਰ ਮੋਰੈ, ਕੁਲਦੀਪ ਕੌਰ, ਰਵਨੀਤ ਕੌਰ, ਉਸ਼ਾ, ਲਖਵਿੰਦਰ, ਅਮਨਦੀਪ ਸਿੰਘ ਤੇ ਦੀਪਕ ਮਾਣਕੂ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਹਰਜੀਤ ਸਲੱਨ, ਪ੍ਰਸ਼ਾਂਤ ਰਾਲੇ ਤੇ ਸ਼ੀਵ ਕੁਮਾਰ ਮਾਹਏ ਮੈਨ ਬੁਲਾਰੈ ਸਨ ਨਾਲ ਹੀ ਮਨਮੀਤ ਅਲੀਸ਼ੇਰ, ਸੁੱਖਾ ਤੂਰ ਤੇ ਗਿਆਨੀ ਨਰਿੰਦਰਪਾਲ ਨੇ ਆਏ ਹੋਏ ਲੋਕਾਂ ਸਾਹਮਣੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦੌਰਾਨ ਰੇਡੀਓ  ਰਿਦਮ  ਤੋਂ ਸੁਨੀਲ ਉਬਰਾਏ, ਡਾ. ਪਰਮਜੀਤ ਸਿੰਘ, ਪੰਜਾਬੀ ਕਲਚਰ ਤੋਂ ਅਵਨਿੰਦਰ ਸਿੰਘ(ਲਾਲੀ) ਤੇ ਸਰਬਜੀਤ ਸਿੰਘ, ਮਾਲਵਾ ਕਲੱਬ, ਹੋਪਿੰਗ ਈਰਾ ਤੋ ਹਰਜੀਤ ਲਸਾੜਾ ਤੇ ਇੰਟਰਨੈਸ਼ਨਲ ਅੰਬੇਦਕਰ ਫ਼ੋਰਸ ਦਾ ਵਿਸ਼ੇਸ਼ ਸਨਮਾਨ ਕਿੱਤਾ ਗਿਆ।

 ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Welcome to Punjabi Akhbar

Install Punjabi Akhbar
×