ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਵਲੋਂ ਅੰਬੈਸਡਰ ਹਾਊਸ ਤੇ ‘ਸਵਾਗਤੀ ਜੀ ਆਇਆਂ ਮਿਲਣੀ’ ਦਾ ਆਯੋਜਨ

ਵਾਸ਼ਿੰਗਟਨ ਡੀ.ਸੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਨਾਲ ਕੀਤੀਆਂ ਵਿਚਾਰਾਂ

ਵਾਸ਼ਿੰਗਟਨ ਡੀ. ਸੀ. 7 ਫ਼ਰਵਰੀ – ਭਾਰਤੀ ਅੰਬੈਸਡਰ ਸ. ਤਰਨਜੀਤ ਸਿੰਘ ਸੰਧੂ ਜੋ ਆਪਣੀ ਧਰਮ ਪਤਨੀ ਰੀਨਤ ਸੰਧੂ ਨਾਲ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ। ਜਿੱਥੇ ਅੰਬੈਸਡਰ ਸੰਧੂ ਨੇ ਸੰਯੁਕਤ ਰਾਜ ਵਿੱਚ ਭਾਰਤ ਦੇ ਰਾਜਦੂਤ ਸ੍ਰੀ ਤਰਨਜੀਤ ਸਿੰਘ ਸੰਧੂ ਨੇ ਅੱਜ ਆਪਣੀ ਪ੍ਰਮਾਣ ਪੱਤਰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ  ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ  ਦੇ ੳਵਲ  ਦਫਤਰ ਵਿਖੇ ਸੋਪਿਆ।ਰਾਸ਼ਟਰਪਤੀ ਟਰੰਪ ਨੇ ਰਾਜਦੂਤ ਸੰਧੂ ਦਾ ਵਾਸ਼ਿੰਗਟਨ ਡੀ.ਸੀ. ਵਿਖੇ ਵਾਪਸ ਆਉਣ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੰਯੁਕਤ ਰਾਜ ਵਿੱਚ ਭਾਰਤ ਦੇ ਰਾਜਦੂਤ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਹਰ ਸਫਲਤਾ ਦੀ ਕਾਮਨਾ ਵੀ ਕੀਤੀ।  ਰਾਸ਼ਟਰਪਤੀ ਨੇ ਅਦਬ ਅਤੇ ਪਿਆਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਦੋਸਤੀ ਅਤੇ ਉਨ੍ਹਾਂ ਦੀਆਂ ਕਈ ਗੱਲਬਾਤ  ਨੂੰ ਯਾਦ ਵੀ ਕੀਤਾ।ਰਾਜਦੂਤ ਸੰਧੂ ਨੇ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਪਹਿਲੀ ਫੇਰੀ ਲਈ ਨਿੱਘੀ ਵਧਾਈ ਦਿੱਤੀ।  ਰਾਜਦੂਤ ਸੰਧੂ ਨੇ ਇਹ ਵੀ ਸ਼ਾਮਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੁਆਰਾ ਪਿਛਲੇ ਤਿੰਨ ਸਾਲਾਂ ਵਿੱਚ ਪ੍ਰਦਾਨ ਕੀਤੀ ਗਈ ਦ੍ਰਿਸ਼ਟੀ ਅਤੇ ਮਾਰਗ ਦਰਸ਼ਨ ਨੇ ਭਾਰਤ ਅਤੇ ਸੰਯੁਕਤ ਰਾਜ ਨੂੰ ਵਧੇਰੇ ਰਣਨੀਤਕ ਵੱਲ ਵਧਾਇਆ ਹੈ।  ਰਾਜਦੂਤ ਸੰਧੂ ਨੇ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ, ਜੋ ਆਪਸੀ ਵਿਸ਼ਵਾਸ ਅਤੇ ਦੋਸਤੀ, ਜਮਹੂਰੀ ਕਦਰਾਂ ਕੀਮਤਾਂ ਅਤੇ ਲੋਕਾਂ ਦੇ ਸਬੰਧਾਂ ਵਿਚ ਲੁਕਿਆ ਹੋਇਆ ਹੈ। ਉਪਰੰਤ ਉਹ ਸਿੱਧੇ ਆਪਣੀ ਰਿਹਾਇਸ਼ ਅੰਬੈਸਡਰ ਹਾਊਸ ਵਿਖੇਂ ਪਹੁੰਚੇ। ਜਿੱਥੇ ਉਨ੍ਹਾਂ ਨੇ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੀਆਂ ਕੁਝ ਉੱਘੀਆਂ ਸਖਸ਼ੀਅਤਾਂ ਨਾਲ ‘ਸਵਾਗਤੀ ਜੀ ਆਇਆਂ ਮਿਲਣੀ’ ਕੀਤੀ।ਉਨ੍ਹਾਂ ਦੇ ਨਾਲ ਉੁਨ੍ਹਾਂ ਦੀ ਧਰਮ ਪਤਨੀ ਰੀਨਤ ਸੰਧੂ ਵੀ ਹਾਜ਼ਰ ਸਨ, ਜੋ ਅੱਜ ਕੱਲ੍ਹ ਇਟਲੀ ਦੀ ਰਾਜਦੂਤ ਹਨ।

ਮਿਸ਼ਜ ਅਤੇ ਮਿਸਟਰ ਤਰਨਜੀਤ ਸਿੰਘ ਸੰਧੂ ਨੇ ਹਰੇਕ ਮਹਿਮਾਨ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨਾਲ ਗ੍ਰਹਿ ਪ੍ਰਵੇਸ਼ ਕਰਵਾਇਆ ਅਤੇ ਹਰੇਕ ਨਾਲ ਯਾਦਗਾਰੀ ਤਸਵੀਰ ਦਾ ਆਗਾਜ਼ ਕੀਤਾ। ਜੋ ਕਾਬਲੇ ਤਾਰੀਫ ਸੀ। ਇੰਜ ਮਹਿਸੂਸ ਹੋ ਰਿਹਾ ਸੀ ਕਿ ਤਰਨਜੀਤ ਸਿੰਘ ਸੰਧੂ ਕਿਸੇ ਲਈ ਨਵੇਂ ਅੰਬੈਸਡਰ ਨਹੀਂ ਹਨ, ਸਗੋਂ ਹਰੇਕ ਨੂੰ ਨਿੱਜੀ ਤੌਰ ਤੇ ਜਾਣਦੇ ਅਤੇ ਸ਼ਰਧਾ ਦੇ ਪ੍ਰਤੀਕ ਬਣ ਮਿਲ ਰਹੇ ਸਨ।ਪ੍ਰੋਗਰਾਮ ਦੀ ਸ਼ੁਰੂਆਤ ਸੈਕਟਰੀ ਹਕੀਕੀ ਨੇ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਕੀਤੀ। ਉਪਰੰਤ ਅਮਿਤ ਕੁਮਾਰ ਡਿਪਟੀ ਚੀਫ ਆਫ ਮਿਸ਼ਨ ਨੇ ਤਰਨਜੀਤ ਸਿੰਘ ਸੰਧੂ ਦੀਆਂ ਕਾਰਗੁਜ਼ਾਰੀਆਂ, ਸੇਵਾਵਾਂ ਤੇ ਉਨ੍ਹਾਂ ਦੇ ਪਰਿਵਾਰ ਸਬੰਧੀ ਭਰਪੂਰ ਜ਼ਿਕਰ ਕੀਤਾ।ਅਤੇ ਆਏ ਮਹਿਮਾਨਾਂ ਨੇ ਤਾੜੀਆਂ ਨਾਲ ਭਰਵਾਂ ਸਵਾਗਤ ਕੀਤਾ ।ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਆਏ ਮਹਿਮਾਨਾਂ ਨਾਲ ਸ਼ਬਦਾਂ ਦੀ ਸਾਂਝ ਪਾਉਣ ਦਾ ਸੱਦਾ ਦਿੱਤਾ ਗਿਆ।ਆਪਣੇ ਸੰਬੋਧਨ ਚ’ ਸ: ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੇਰੇ ਲਈ ਆਏ ਮਹਿਮਾਨ ਨਵੇਂ ਨਹੀਂ ਹਨ।

ਇਹਨਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਮੈਂ ਅੱਜ ਮੈ  ਆਪਣੀ ਨਵੀਂ ਨਿਯੁੱਕਤੀ ਗ੍ਰਹਿਣ ਕੀਤੀ ਹੈ। ਮੈਂ ਜਦੋਂ ਡਿਪਟੀ ਚੀਫ ਆਫ਼ ਮਿਸ਼ਨ ਤਿੰਨ -ਚਾਰ ਸਾਲ ਪਹਿਲਾਂ ਅਮਰੀਕਾ ਆਇਆ ਸੀ। ਉਸ ਵੇਲੇ ਵੀ ਹਾਲਾਤ ਮੁਸ਼ਕਲਾਂ ਭਰੇ ਸਨ। ਜੋ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਉਸ ਵੇਲੇ ਬਿਹਤਰੀ ਵੱਲ ਕਦਮ ਪੁੱਟੇ ਗਏ ਸਨ। ਅੱਜ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ, ਪਰ ਤੁਹਾਡੇ ਸਹਿਯੋਗ ਸਦਕਾ ਅਸੀਂ ਮੁੜ ਬਿਹਤਰੀ ਅਤੇ ਵਿਕਾਸ ਵੱਲ ਮਜ਼ਬੂਤੀ ਵੱਲ ਵਧਾਂਗੇ। ਉਨ੍ਹਾਂ ਕਿਹਾ ਅਮਰੀਕਾ-ਭਾਰਤ ਦਾ ਅਨਿੱਖੜਵਾਂ ਅਤੇ ਮਜ਼ਬੂਤ ਹਿੱਸੇਦਾਰ ਹੈ, ਜੋ ਹਮੇਸ਼ਾ ਭਾਰਤ ਵਿੱਚ ਵਿਕਾਸ ਨੂੰ ਨਿਰੰਤਰ ਵਿਕਸਤ ਕਰ ਰਿਹਾ ਹੈ। ਅਸੀਂ ਦੋਵੇਂ ਸੁਪਰ ਮੁਲਕਾਂ ਵਿੱਚੋਂ  ਹਾਂ। ਹਰ ਕੋਈ ਸਾਡੇ ਨਾਲ ਮਿਲਕੇ ਚੱਲਣ ਨੂੰ ਤਰਜੀਹ ਦੇ ਰਿਹਾ ਹੈ। ਸਾਨੂੰ ਆਸ ਹੈ ਕਿ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਵੀ ਅਜਿਹਾ ਰੰਗ ਲਿਆਵੇਗੀ ਜਿਸ ਨੂੰ ਦੁਨੀਆਂ ਦੇਖੇਗੀ। ਕਿਉਂਕਿ ਭਾਰਤ-ਅਮਰੀਕਾ ਦੋਵੇਂ ਦ੍ਰਿੜ ਅਤੇ ਪੱਕੇ ਇਰਾਦੇ ਨਾਲ ਵਿਚਰ ਰਹੇ ਹਨ।ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬਿਹਤਰੀ ਵੱਲ ਕਦਮ ਵਧਾਉਣ ਦੀ ਵੀ ਗੱਲ ਕੀਤੀ ਤਾਂ ਜੋ ਭਾਰਤ ਅਤੇ ਇਸ ਦੇ ਇਥੇ ਰਹਿੰਦੇ ਵਸਨੀਕ ਹਰ ਪੱਖੋਂ ਵਧੀਆ ਕਰ ਗੁਜਰਨ ਨੂੰ ਤਰਜੀਹ ਦੇਣ।

ਇਸ ਮੌਕੇ ਸਿੱਖ ਕਮਿਊਨਿਟੀ ਦੀਆਂ ਉੱਘੀਆਂ ਸਖਸ਼ੀਅਤਾਂ ਵਿੱਚ ਸ:ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਡਾ. ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ, ਰਤਨ ਸਿੰਘ, ਡਾ.:ਕੋਹਲੀ ਅਤੇ ਉੱਘੇ ਲੀਡਰਾਂ ਵਿੱਚ ਡਾ. ਅਡੱਪਾ ਪ੍ਰਸਾਦ, ਪਵਨ ਕੁਮਾਰ ਬੈਜਵਾੜਾ, ਡਾ: ਸੁਰੇਸ਼ ਗੁਪਤਾ, ਸੁਰਜੀਤ ਸਿੰਘ ਸਿੱਧੂ, ਜਰਨਲਿਸਟ ਵਿੱਚੋਂ ਸੁਖਪਾਲ ਸਿੰਘ ਸੁਰਮੁਖ ਸਿੰਘ ਮਾਣਕੂ ਤੇ ਤੇਜਿੰਦਰ ਸਿੰਘ ਸ਼ਾਮਲ ਹੋਏ।ਟੀਵੀ ਏਸ਼ੀਆ ਦੇ ਮਾਲਕ ਤੇ ਮੀਡੀਆ ਦੀਆ ਹੋਰ ਵੀ ਪ੍ਰਮੁਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਮੁੱਚਾ ਜੀਆਇਆ ਸਮਾਗਮ ਵੱਖਰੀ ਛਾਪ ਛੱਡ ਗਿਆ ਜੋ ਤਰਨਜੀਤ ਸਿੰਘ ਸੰਧੂ ਦੀ ਆਪਣੀ  ਸ਼ਖ਼ਸੀਅਤ ਤੇ ਪ੍ਰਭਾਵ ਦਾ ਪ੍ਰਤੀਕ ਰਿਹਾ ਹੈ।

Install Punjabi Akhbar App

Install
×