(ਸਰੀ) -ਸਰੀ ਰਹਿੰਦੇ ਅਮਰਜੀਤ ਚਾਹਲ ਦਾ ਪਲੇਠਾ ਨਾਵਲ ‘ਓਟ’ ਆਪਣੀ ਵੱਖਰੀ, ਦਿਲਚਸਪ, ਸੁਆਦਲੀ ਸ਼ੈਲੀ ਤੇ ਵਾਰਤਾਲਾਪ ਸਦਕਾ ਪੰਜਾਬੀ ਪਾਠਕਾਂ ਵਿਚ ਮਕਬੂਲੀਅਤ ਹਾਸਲ ਕਰ ਰਿਹਾ ਹੈ। ਇਸ ਨਾਵਲ ਵਿਚ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਸੂਬੇ ਦੇ ਸ਼ਹਿਰ ਸਰੀ ਤੋਂ ਕੈਲਗਰੀ ਤੱਕ ਦੀ ਟਰੱਕ ਰਾਹੀਂ ਯਾਤਰਾ ਦਾ ਖੂਬਸੂਰਤ ਤੇ ਕਲਾਮਈ ਗਾਲਪਨਿਕ ਬਿਰਤਾਂਤ ਹੈ। ਇਸ ਵਿਚ ਵੈਨਕੂਵਰ ਤੋਂ ਕੈਲਗਰੀ ਦੇ ਰਸਤੇ ਵਿਚ ਆਉਂਦੇ ਹਰੇਕ ਸ਼ਹਿਰ ਬਾਰੇ ਬੜੀ ਦਿਲਚਸਪ ਜਾਣਕਾਰੀ ਹੈ। ਡਰਾਈਵਰਾਂ ਦੀ ਜ਼ਿੰਦਗੀ ਬਾਰੇ ਇਹ ਇਕ ਸ਼ਾਹਕਾਰ ਕਿਰਤ ਹੈ। ਇਹ ਨਾਵਲ ਮਨੁੱਖ ਅੰਦਰ ਮਚਲਦੇ ਚਾਵਾਂ, ਦੱਬੀਆਂ ਖਾਹਿਸ਼ਾਂ, ਮਾਨਵੀ ਮੋਹ ਦੀਆਂ ਚੰਗਿਆੜੀਆਂ ਅਤੇ ਟੁੱਟਦੇ ਜੁੜਦੇ ਰਿਸ਼ਤਿਆਂ ਦੀ ਯਾਤਰਾ ਹੈ।
(ਹਰਦਮ ਮਾਨ)
+1 604 308 6663
maanbabushahi@gmail.com