ਸ਼ੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਦੇ ਕੈਨੇਡਾ ਵੱਸਦੇ ਦਾਮਾਦ ਅਮਰਜੀਤ ਸਿੰਘ ਧਾਲੀਵਾਲ ਨਹੀਂ ਰਹੇਂ 

FullSizeRender (2)

ਨਿਊਯਾਰਕ/ ਬਰੈਂਪਟਨ 28   ਜੂਨ — ਬੀਤੇਂ ਦਿਨ  ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਹੋਰਾਂ ਦੇ ਵੱਡੇ ਦਾਮਾਦ ਸ: ਅਮਰਜੀਤ ਸਿੰਘ ਧਾਲੀਵਾਲ, ਜੋ ਲੰਬੇ ਸਮੇਂ ਕਿਸੇ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ, ਉਹ ਬੁੱਧਵਾਰ ਰਾਤ 9:41 ‘ਤੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਹ 1981 ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਰਹਿ ਰਹੇ ਸਨ। ਸਰਦਾਰ ਅਮਰਜੀਤ ਸਿੰਘ ਧਾਲੀਵਾਲ ਆਪਣੇ ਪਿੱਛੇ ਪਤਨੀ ਚਰਨਜੀਤ ਕੌਰ, ਦੋ ਪੁੱਤਰ,ਦੋ ਨੂੰਹਾਂ, ਅਤੇ ਚਾਰ ਪੋਤਿਆਂ ਦੇ ਭਰੇ ਪ੍ਰੀਵਾਰ ਦੀ ਫੁਲਵਾੜੀ ਨੂੰ ਛੱਡ ਗਏ ਹਨ।ਧਾਲੀਵਾਲ ਦੀ ਇਸ ਦੁਖਦਾਈ ਮੋਤ ਕਾਰਨ ਕੈਨੇਡਾ-ਅਮਰੀਕਾ ਚ’ ਵੱਸਦੇ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੋਗ ਹੈ।

Install Punjabi Akhbar App

Install
×