ਜਲੰਧਰ ਦੇ ਪਿੰਡ ਗਧਰਾ ਦੇ ਜੰਮਪਲ ਪਾਵਰ ਲਿਫਟਰ ਅਮਨਦੀਪ ਸਿੰਘ ਹੋਠੀ ਨੇ ਆਲ ਇੰਡੀਆ ਸੀਨੀਅਰ ਪਾਵਰ-ਲਿਫਟਿੰਗ ’ਚ ਬਣਾਇਆ ਰਾਸ਼ਟਰੀ ਰਿਕਾਰਡ

ਭੁਲੱਥ —17 ਤੋਂ 21 ਫ਼ਰਵਰੀ ਤੱਕ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇਂ ਹੋਈ ਨੈਸ਼ਨਲ ਪਾਵਰਲਿਫਟਿਗ ਚੈਪੀਂਅਨਸ਼ਿਪ ਜੋ ਪਾਵਰਲਿਫਟਿਗ ਇੰਡੀਆ ਵੱਲੋਂ ਕਰਵਾਈ ਗਈ ਸੀ।ਜਿਸ ਵਿੱਚ ਭਾਰਤ ਦੇ 26 ਰਾਜਾ ਦੇ ਪਾਵਰਲਿਫਟਰ ਜਿੰਨਾ ਵਿੱਚ ਮਹਿਲਾ ਵੀ ਸ਼ਾਮਿਲ ਸਨ ਨੇ ਇਸ ਪ੍ਰਤੀਯੋਗਤਾ ਚ’ ਭਾਗ ਲਿਆ।ਉੱਥੇ ਆਪਣੇ 120 ਕਿਲੋ ਭਾਰ ਦੇ ਵਰਗ ਚ’ ਜਿਲ੍ਹਾ ਜਲੰਧਰ ਦੇ ਪਿੰਡ ਗਧਰਾਂ ਦੇ ਜੰਮਪਲ ਆਗਰਾਂ ਦੇ ਨਾਰਥ ਸੈਟਰਲ ਰੇਲਵੇ ਚ’ ਨੋਕਰੀ ਕਰਦਾ ਪੰਜਾਬੀ ਨੋਜਵਾਨ ਪਾਵਰਲਿਫਟਰ ਅਮਨਦੀਪ ਸਿੰਘ ਹੋਠੀ (33) ਸਪੁੱਤਰ ਮੁਖ਼ਤਿਆਰ ਸਿੰਘ ਹੋਠੀ ਨੇ ਸਭ ਤੋ ਵੱਧ ਭਾਰ ਚੁੱਕ ਕੇ ਹੁਣ ਤੱਕ ਦਾ ਰਿਕਾਰਡ ਕਾਇਮ ਕੀਤਾ ਅਤੇ ਗੋਲ਼ਡ ਮੈਡਲ ਜਿੱਤਿਆ। ਅਮਨਦੀਪ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਪਾਵਰਲਿਫਟਿਗ ਚ’ ਇਹ ਉਸ ਦਾ 9ਵਾਂ ਗੋਲ਼ਡ ਮੈਡਲ ਹੈ। ਪਾਵਰਲਿਫਟਰ ਅਮਨਦੀਪ ਹੋਠੀ ਨੇ ਕੁਲ ਮਿਲਾ ਕੇ 1052.5 ਕਿੱਲੋਗ੍ਰਾਮ ਦਾ ਰਿਕਾਰਡ ਬਣਾਇਆ ਹੈ। ਜਿਸ ਵਿੱਚ 272.5 ਕਿਲੋ ਬੈੱਚ ਪ੍ਰੈਸ, 435 ਕਿੱਲੋਗ੍ਰਾਮ ਦੀ ਸੁਕੇਅਟ ਅਤੇ 345 ਕਿੱਲੋਗ੍ਰਾਮ ਭਾਰ ਦੀ ਡੈੱਡ ਲਿਫ਼ਟ ਸ਼ਾਮਲ ਹੈ।

Install Punjabi Akhbar App

Install
×