ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਅਤੇ ਅਤੇ ਉਨਾਂ ਦੀ ਧਰਮ ਪਤਨੀ ਮਿਸਿਜ ਫੁਲਵਿੰਦਰ ਕੌਰ ਸਿੱਧੂ ਨੇ ਅਦਾਰਾ ਹਰਮਨ ਰੇਡੀਓ ਪਟਿਆਲਾ ਵਿਖੇ ਤਕਰੀਬਨ 4 ਦਿਨ (Aug. 08 to Aug. 12) ਬਿਤਾਏ ਅਤੇ ਹਰਮਨ ਰੇਡੀਓ ਦੀ ਪਟਿਆਲਾ ਟੀਮ ਨੂੰ ਨਵੀਆਂ ਸੇਧਾਂ ਦਿੱਤੀਆਂ।
ਮਿਸਿਜ ਫੁਲਵਿੰਦਰ ਕੌਰ ਸਿੱਧੂ ਅਤੇ ਮਿਸਿਜ ਹਰਵਿੰਦਰ ਕੌਰ ਹਰਮਨ ਰੇਡੀਓ ਦੇ ਪਟਿਆਲਾ ਸਟੂਡਿਓ ਵਿਖੇ ਮਨਦੀਪ ਢਿੱਲੋਂ ਨਾਲ
ਦਿਨਾਂਕ ਅਗਸਤ 8 ਨੂੰ ਸ੍ਰੀ ਸਿੱਧੂ ਨੇ ਹਰਮਨ ਰੇਡੀਓ ਦੀ ਪੂਰੀ ਟੀਮ ਨਾਲ ਲੰਚ ਕੀਤਾ ਅਤੇ ਟੀਮ ਨੂੰ ਵਧੀਆ ਕਾਰਗੁਜ਼ਾਰੀ ਲਈ ਧੰਨਵਾਦ ਕਰਨ ਦੇ ਨਾਲ ਨਾਲ ਹੋਰ ਵੀ ਅਗਾਂਹ ਵਧੂ ਉਸਾਰੂ ਸੋਚ ਨਾਲ ਕੰਮ ਕਰਨ ਲਈ ਪ੍ਰੇਰਿਆ। ਲੰਚ ਦੌਰਾਨ ਹਰਮਨ ਰੇਡੀਓ ਦੀ ਪੂਰੀ ਪਟਿਆਲਾ ਟੀਮ ਦੇ ਨਾਲ ਨਾਲ ਸ੍ਰੀ ਦਲਜੀਤ ਸਿੰਘ ਢਿੱਲੋਂ ਅਤੇ ਜਗਦੀਪ ਸਿੰਘ ਜੋਗਾ ਵਿਸ਼ੇਸ਼ ਤੌਰ ਤੇ ਕਰਮਵਾਰ ਮਹਿਤਾ ਚੌਕ ਅੰਮ੍ਰਿਤਸਰ ਅਤੇ ਮਾਨਸਾ ਤੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਹਰਮਨ ਰੇਡੀਓ ਦੇ ਪਟਿਆਲਾ ਸਟੂਡੀਓ ਵਿਖੇ ਪੇਸ਼ਕਰਤਾਵਾਂ ਨੂੰ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਵੀ ਸ੍ਰੀ ਸਿੱਧੂ ਵੱਲੋਂ ਦਿੱਤੀ ਗਈ।
ਸ੍ਰੀ ਸਿੱਧੂ ਨੇ ਆਪਣੀ ਭਾਰਤ ਫੇਰੀ ਦੌਰਾਨ ਬਹੁਤ ਸਾਰੇ ਪਤਵੰਤੇ ਸੱਜਣ ਅਤੇ ਉਘੀਆਂ ਸ਼ਖਸੀਅਤਾਂ ਜਿਨਾਂ ਵਿੱਚ ਡਾ. ਹਰਪਾਲ ਪੰਨੂ, ਡਾ. ਸਰਬਜਿੰਦਰ ਅਤੇ ਰੰਗ ਮੰਚ ਅਤੇ ਫਿਲਮ ਕਲਾਕਾਰ ਸ੍ਰੀ ਰਣਬੀਰ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਰੇਡੀਓ ਨਾਲ ਸਬੰਧਤ ਗੱਲਾਂ ਦਾ ਅਦਾਨ ਪ੍ਰਦਾਨ ਕੀਤਾ।
ਡਾ. ਹਰਜਿੰਦਰ ਸਿੰਘ ਵਾਲੀਆ ਸ੍ਰੀ ਅਮਨਦੀਪ ਸਿੰਘ ਸਿੱਧੂ ਅਤੇ ਟੈਕਨੀਕਲ ਡਾਇਰੈਕਟਰ ਸ੍ਰੀ ਸਰਬਜੀਤ ਸਿੰਘ
ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਅਮਨਦੀਪ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।
ਡਾ. ਹਰਜਿੰਦਰ ਸਿੰਘ ਵਾਲੀਆ ਸ੍ਰੀ ਅਮਨਦੀਪ ਸਿੰਘ ਸਿੱਧੂ ਦਾ ਸਨਮਾਨ ਕਰਦੇ ਹੋਏ
ਇਸ ਸੈਮੀਨਾਰ ਵਿੱਚ ਸ੍ਰੀ ਅਮਨਦੀਪ ਸਿੰਘ ਸਿੱਧੂ ਨੇ ਪ੍ਰਵਾਸੀ ਭਾਰਤੀਆਂ ਦੀ ਜੀਵਨ ਸ਼ੈਲੀ ਵਿੱਚ ਰੇਡੀਓ ਦਾ ਯੋਗਦਾਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਅਮਨਦੀਪ ਸਿੰਘ ਸਿੱਧੂ ਅਤੇ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸਾਂਝੀ ਸਹਿਮਤੀ ਪ੍ਰਗਟ ਕੀਤੀ ਕਿ ਰੇਡੀਓ ਨੇ ਗਲੋਬਲ ਪੰਜਾਬੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ ਹੈ।